اُ توں شروع ہون والے پنجابی لفظاں دے معنےਬ

ਸੰ. ਵਿਰਾਮ. ਸੰਗ੍ਯਾ- ਠਹਿਰਾਉ. ਵਿਸ਼੍ਰਾਮ। ੨. ਪਾਠ ਦੇ ਵਿਸ਼੍ਰਾਮ ਦਾ ਚਿੰਨ੍ਹ. ਹੱਦ ਕਾਮਾ ਫ਼ੁਲਸਟਾਪ ਆਦਿ। ੩. ਅੰਤ. ਅਵਸਾਨ. ਖਾਤਿਮਾ. "ਭਯੋ ਕਦਨ ਬਿਰਾਮ ਹੈ." (ਨਾਪ੍ਰ) ਕਲੇਸ਼ਾਂ ਦਾ ਭੋਗ ਪੈ ਗਿਆ। ੪. ਨਿਵ੍ਰਿੱਤਿ. ਹਟਣ ਦਾ ਭਾਵ.


ਵਿਦਰਭ ਦੇਸ਼. ਦੇਖੋ, ਬਰਾਰ.


ਦੇਖੋ, ਬਿਰਾਉਣਾ.


ਵ੍ਰਿਕ੍ਸ਼ੀਂ. ਬਿਰਛਾਂ ਨੂੰ. "ਗੁਰਮੁਖ ਸੁਖਫਲ ਪਾਇਆ ਭਾਇ ਭਗਤਿ ਵਿਰਲੀ ਜੁ ਬਿਰਿਖੀ." (ਭਾਗੁ) ਵਿਰਲੇ ਬਿਰਛਰੂਪ ਉਪਕਾਰੀ ਗੁਰਮੁਖਾਂ ਨੂੰ ਸੁਖਫਲ ਦੀ ਪ੍ਰਾਪਤੀ ਹੁੰਦੀ ਹੈ.


ਚਉਲ. ਦੇਖੋ, ਬਰੰਜ ੩.


ਪਾਨ ਦੀ ਬੀੜੀ. ਗਿਲੌਰੀ. "ਜਬੈ ਬਿਹਸਕੈ ਬਿਰੀ ਚਬਾਵੈ." (ਚਰਿਤ੍ਰ ੮੨)


ਸੰਗ੍ਯਾ- ਵਾਰੀ. ਕ੍ਰਮ। ੨. ਸਮਯ. ਵੇਲਾ। ੩. ਫ਼ਾ. [بِریاں] ਬਿਰੀਆਂ. ਭੁੰਨਿਆ ਹੋਇਆ ੪. ਭੁੰਨਿਆ ਹੋਇਆ ਖ਼ੁਸ਼ਕ ਮਾਸ. "ਸਾਲਨ ਔ ਅਖਨੀ ਬਿਰੀਆ." (ਕ੍ਰਿਸਨਾਵ) ੫. ਫ਼ਾ. [بریں] ਬਰੀਨ. ਆਨੰਦਦਾਇਕ. ਸੁਖਦਾਈ. "ਸਭੈ ਝਖਨ ਕੇ ਨਾਮ ਲੈ ਬਿਰੀਆ ਕਹਿਲੈ ਏਕ." (ਸਨਾਮਾ) ਝਖਬਿਰੀਆ. (ਬਰੀਨ). ਮੱਛਾਂ ਨੂੰ ਆਨੰਦ ਦੇਣ ਵਾਲਾ. ਸਮੁੰਦਰ.


ਸੰ. विरुद्घ- ਵਿਰੁੱਧ. ਉਲਟਾ. ਪ੍ਰਤਿਕੂਲ. ਮੁਖ਼ਾਲਿਫ। ੨. ਵਿਸ਼ੇਸ ਕਰਕੇ ਆਰੁੱਧ (ਰੋਕਿਆ ਹੋਇਆ) ਘੇਰਿਆ. "ਬਿਰੁੱਧਕੈ ਸੁ ਅੰਬਰੰ." (ਵਿਚਿਤ੍ਰ) ਆਕਾਸ਼ ਨੂੰ ਰੋਕਕੇ। ੩. ਵਿਰੋਧ ਦੀ ਥਾਂ ਭੀ ਬਿਰੁੱਧ ਸ਼ਬਦ ਵਰਤਿਆ ਹੈ- "ਬਿਰੁੱਧ ਨਿਵਰਤਨ ਭਯਾ." (ਪਾਰਸਾਵ)