اُ توں شروع ہون والے پنجابی لفظاں دے معنےਬ

ਸੰ. विरोधिन्- ਵਿਰੋਧੀ. ਵੈਰ ਕਰਨ ਵਾਲਾ। ੨. ਵਿਘਨ ਪਾਉਣ ਵਾਲਾ। ੩. ਰੋਕਣ ਵਾਲਾ.


ਕ੍ਰਿ- ਵਿਰਲ ਕਰਨਾ. ਨਿਖੇੜਨਾ. ਵੱਖ ਕਰਨਾ। ੨. ਮਥਨ. ਰਿੜਕਣਾ. ਦੁੱਧ ਜਾਂ ਦਹੀਂ ਤੋਂ ਮੱਖਣ ਜੁਦਾ ਕਰਨਾ. "ਦਧਿ ਕੇ ਭੋਲੈ ਬਿਰੋਲੈ ਨੀਰ." (ਗਉ ਕਬੀਰ)


ਵਿ- ਬਦਰੰਗ. "ਮਾਇਆ ਰੰਗ ਬਿਰੰਗ ਖਿਨੈ ਮਹਿ." (ਮਾਰੂ ਮਃ ੫)


ਸੰ. ਵਿਗੰਧ. ਸੰਗ੍ਯਾ- ਬਦਬੂ. ਨਿੰਦਿਤ ਗੰਧ. ਬੁਰੀ ਗੰਧ. "ਨਾਸਿਕਾ ਸੁਗੰਧ ਬਿਰਗੰਧ ਸਮਸਰ ਤਾਂਕੈ." (ਭਾਗੁ ਕ)


ਸੰ. विरञ्च. ਵਿਰੰਚ. ਰਚਣ ਵਾਲਾ. ਬ੍ਰਹਮਾ. ਵਿਰੰਚਿ ਭੀ ਸਹੀ ਸੰਸਕ੍ਰਿਤ ਸ਼ਬਦ ਹੈ. "ਸਿਵ ਬਿਰੰਚਿ ਧਰਿ ਧ੍ਯਾਨ." (ਸਵੈਯੇ ਮਃ ੪. ਕੇ) "ਸਿਵ ਬਿਰੰਚਿ ਅਰੁ ਸਗਲ ਮੋਨਿਜਨ." (ਗੂਜ ਮਃ ੫)


ਦੇਖੋ, ਬਰੰਜ.


ਵ੍ਰਿਥਾ. ਦੇਖੋ, ਬਿਰਥਾ. "ਬਿਨੁ ਭੈ ਭਗਤੀ ਜਨਮੁ ਬਿਰੰਥ." (ਆਸਾ ਅਃ ਮਃ ੧)


ਸੰ. ਸੰਗ੍ਯਾ- ਕੁਸ਼ਾ। ੨. ਅਗਨਿ.