اُ توں شروع ہون والے پنجابی لفظاں دے معنےਅ

ਦੇਖੋ, ਆਰੋਪਨ.


ਖਤ੍ਰੀਆਂ ਵਿੱਚੋਂ ਨਿਕਲੀ ਹੋਈ ਇੱਕ ਵ੍ਯਾ- ਪਾਰ (ਵਪਾਰ) ਕਰਨ ਵਾਲੀ ਜਾਤਿ. ਸਿੰਧ ਵਿੱਚ ਸੱਖਰ ਜ਼ਿਲ੍ਹੇ ਦੇ ਰੋਹੜੀ ਪਰਗਨੇ ਵਿੱਚ ਇੱਕ ਅਰੋਰ ਪਿੰਡ ਹੈ,¹ ਜਿਸ ਤੋਂ ਨਿਕਾਸ ਹੋਣ ਕਾਰਣ ਇਹ ਸੰਗ੍ਯਾ ਹੋ ਗਈ ਹੈ। ੨. ਡਿੰਗ. ਯੋਧਾ. ਸ਼ੂਰਵੀਰ.


ਵਿ- ਰੰਗ ਰਹਿਤ. ਅਵਰਣ। ੨. ਬਦਰੰਗ.


ਵਿ- ਰੰਜ ਰਹਿਤ. ਖ਼ੁਸ਼. ਪ੍ਰਸੰਨ. "ਅਰੰਜੁਲ ਅਰਾਧੇ." (ਅਕਾਲ) ਆਰਾਧਨੇ ਵਾਲੇ ਨੂੰ ਸ਼ੋਕ ਰਹਿਤ ਕਰਨ ਵਾਲਾ। ੨. ਰੰਗ ਰਹਿਤ. ਵਰਣ ਬਿਨਾ. ਦੇਖੋ, ਰੰਜ.


ਦੇਖੋ, ਸਤ੍ਰਾਜਿਤ। ੨. ਜੋ ਨਹੀਂ ਰੰਜਿਤ. ਜੋ ਰੰਗਿਆ ਹੋਇਆ ਨਹੀਂ. ਦੇਖੋ, ਰੰਜਨ.


ਦੇਖੋ, ਅਰੰਜ ੧.


ਦੇਖੋ, ਇਰੰਡ। ੨. ਵਿ- ਜੋ ਨਹੀਂ ਰੰਡ. ਸੁਹਾਗਣ.


ਦੇਖੋ, ਅਰ੍ਹੰਤ। ੨. ਅੜੰਤ. ਅੜਦਾ. ਮੁਕ਼ਾਬਲਾ ਕਰਦਾ. ਦੇਖੋ, ਅੜਨਾ.