اُ توں شروع ہون والے پنجابی لفظاں دے معنےਪ

ਪਾਨ ਕਰੀਚਨ. ਪੀਤੇ ਜਾਂਦੇ ਹਨ. "ਲਖ ਲਖ ਅੰਮ੍ਰਿਤ ਪੀਚਨ." (ਭਾਗੁ)


ਪਾਨ ਕਰੀਜੈ. ਪੀਵੀਏ. "ਹਰਿਰਸ ਪੀਚੈ ਜੀਉ." (ਮਾਝ ਮਃ ੪)


ਦੇਖੋ, ਪਿੱਛਾ.


ਕ੍ਰਿ. ਵਿ- ਪਿੱਛੋਂ। ੨. ਪਿੱਛੇ. "ਪੀਛੈ ਲਾਗਿਚਲੀ ਉਠਿ ਕਉਲਾ." (ਗਉ ਅਃ ਮਃ ੫)


ਪੀਣਾ ਚਾਹੀਏ। ੨. ਪਾਨ ਕਰੀਏ. ਪੀਵੀਏ. "ਨਾਮ ਸੰਸਾਰਿ ਅੰਮ੍ਰਿਤ ਪੀਜਈ." (ਵਾਰ ਮਲਾ ਮਃ ੧)