اُ توں شروع ہون والے پنجابی لفظاں دے معنےਬ

ਵਿਲੋਡਨ (ਮਥਨ) ਕਰਨਾ. ਰਿੜਕਣਾ.


ਸੰ. ਵਿਲੋਲ. ਵਿ- ਅਤਿ ਚੰਚਲ. "ਕਹੂੰ ਭ੍ਰਮਰਿਕਾ ਪਰਹਿਂ ਬਿਲੋਰ." (ਗੁਪ੍ਰਸੂ) ਪਾਣੀ ਵਿੱਚ ਵਡੀਆਂ ਚੰਚਲ ਭੌਰੀਆਂ ਪੈਂਦੀਆਂ ਹਨ। ੨. ਦੇਖੋ, ਬਿਲੌਰ.


ਸੰ. ਵਿਲੋਡਨ. ਰਿੜਕਣਾ. ਮਥਨ। ੨. ਬਾਰ ਬਾਰ ਅਭ੍ਯਾਸ ਕਰਨਾ. "ਹਰਿ ਕਾ ਬਿਲੋਵਨਾ ਬਿਲੋਵਹ ਮੇਰੇ ਭਾਈ." (ਆਸਾ ਕਬੀਰ)


ਅ਼. [بِلوَر] ਸੰਗ੍ਯਾ- ਸ਼ੀਸ਼ੇ ਜੇਹਾ ਸ੍ਵੱਛ ਪੱਥਰ. ਸਫਟਿਕ Crystal. ਇਸ ਦੀਆਂ ਐਨਕਾਂ ਉੱਤਮ ਬਣਦੀਆਂ ਹਨ.


ਸੰ. वलाङ्क. ਵੇਲਾਂਕ. ਸਮੁੰਦਰ ਦੇ ਕਿਨਾਰ਼ੇ ਦਾ ਪਾਸਾ "ਲੰਕਹਿ ਛਾਡ ਬਿਲੰਕ ਸਿਧਾਨੇ." (ਰਾਮਾਵ) ਸਮੁੰਦਰ ਦੇ ਦੂਜੇ ਪਾਸੇ ਪਹੁੰਚੇ.