اُ توں شروع ہون والے پنجابی لفظاں دے معنےਬ

ਡਿੰਗ. ਬੱਦਲਾਂ ਕਰਕੇ ਹੋਇਆ ਹਨੇਰਾ. ਘਨਤਮ.


ਰਾਜਪੂਤਾਨੇ ਵਿੱਚ "ਬੀਕਾ" ਨਾਮ ਦੇ ਪ੍ਰਤਾਪੀ ਰਾਜਪੂਤ ਦਾ ਸੰਮਤ ੧੫੪੫ ਵਿੱਚ ਵਸਾਇਆ ਨਗਰ, ਜਿਸ ਦਾ ਪ੍ਰਾਚੀਨ ਨਾਮ ਬੀਕਾਮੇਰੁ ਸੀ. ਇਹ ਰਿਆਸਤ ਬੀਕਾਨੇਰ ਦੀ ਰਾਜਧਾਨੀ ਹੈ. ਵਸੋਂ। ੬੯੩੧੫ ਹੈ. ਭਟਿੰਡੇ ਤੋਂ ਇਸ ਨੂੰ ਛੋਟੀ ਰੇਲ ਜਾਂਦੀ ਹੈ ਅਰ ਫਾਸਿਲਾ ੨੦੧ ਮੀਲ ਹੈ. ਰਿਆਸਤ ਬੀਕਾਨੇਰ ਦਾ ਰਕਬਾ ੨੩, ੩੧੫ ਵਰਗਮੀਲ ਅਤੇ ਆਬਾਦੀ ੬੬੦, ੬੫੬ ਹੈ. ਵਰਤਮਾਨ ਮਹਾਰਾਜਾ ਸਰ ਗੰਗਾਸਿੰਘ ਬਹਾਦੁਰ ਹੈ. "ਬੀਕਾਨੇਰ ਰਾਵ ਇੱਕ ਭਾਰੋ." (ਚਰਿਤ੍ਰ ੧੪੪)


ਸੰਗ੍ਯਾ- ਡਿੰਘ. ਡਗ. ਕਰਮ. ਦੇਖੋ, ਵਿਖ ੧.


ਸੰਗ੍ਯਾ- ਵ੍ਰਿਕ੍ਸ਼੍‍. ਬਿਰਛ. ਦਰਖ਼ਤ. "ਬਾਵਨ ਬੀਖੂ." (ਪ੍ਰਭਾ ਨਾਮਦੇਵ) ਚੰਦਨ ਦਾ ਬਿਰਛ.


ਵ੍ਯ- ਵਿੱਚ. ਗੱਭੇ. ਵਿਖੇ. "ਬਾਨੈ ਬੀਖੇ." (ਪ੍ਰਭਾ ਨਾਮਦੇਵ) ਵਨ (ਜੰਗਲ) ਦੇ ਵਿੱਚ.


ਕੁਮਾਰਗ ਵਿੱਚ ਜਾਣਾ. ਖੋਟੇ ਰਾਹ ਪੈਰ ਰੱਖਣਾ. "ਸਾਧ ਕੈ ਸੰਗਿ ਨ ਬੀਗਾ ਪੈਰੁ." (ਸੁਖਮਨੀ)


ਦੇਖੋ, ਬਿਘਾ.


ਕ੍ਰਿ. ਵਿ- ਵਿੱਚ. ਮਧ੍ਯ. ਭੀਤਰ। ੨. ਸੰਗ੍ਯਾ- ਅੰਤਰਾ. ਫ਼ਰਕ. ਭੇਦ. "ਲੋਕਨ ਪਰਕੈ ਬੀਚ ਮੇ, ਬਹੁ ਬੀਚ ਕਿਯੋ ਹੈ." (ਗੁਪ੍ਰਸੂ) ਲੋਕਾਂ ਨੇ ਵਿੱਚ ਪੈਕੇ ਬਹੁਤ ਫੁੱਟ ਪਾ ਦਿੱਤੀ। ੩. ਭਾਵ- ਵਿਰੋਧ.


ਵਿ- ਵਿਚਕਾਰ ਦਾ. ਮਧ੍ਯ ਦਾ। ੨. ਦੇਖੋ, ਵਿਚਲ.