اُ توں شروع ہون والے پنجابی لفظاں دے معنےਕ

ਸੰਗ੍ਯਾ- ਅਗਸ੍ਤ ਮੁਨਿ, ਜੋ ਕੁਟ (ਘੜੇ) ਤੋਂ ਪੈਦਾ ਹੋਇਆ। ੨. ਦ੍ਰੌਣਾਚਾਰਯ. ਇਹ ਭੀ ਘੜੇ ਵਿੱਚੋਂ ਜੰਮਿਆ ਸੀ। ੩. ਇੱਕ ਬਿਰਛ, ਜਿਸ ਦੇ ਬੀਜ ਇੰਦ੍ਰਜੌਂ ਹਨ. ਇਸ ਨੂੰ ਕੁੜਾ ਭੀ ਆਖਦੇ ਹਨ, ਕੁਟਜ ਦੇ ਛਿਲਕੇ ਦਾ ਕਾੜ੍ਹਾ ਪੇਚਿਸ਼ (ਮਰੋੜੇ) ਨੂੰ ਹਟਾਉਂਦਾ ਹੈ. L. Holarrhena Antidysenterica.


ਦੇਖੋ, ਕੁੱਟਣਾ। ੨. ਸੰਗ੍ਯਾ- ਕੁੱਟਨ. ਦੱਲਾ. ਭੇਟੂ. ਭੜੂਆ. ਵਿਭਚਾਰ ਦਾ ਵਿਚੋਲਾ.


ਕ੍ਰਿ- ਤਾੜਨਾ. ਪੀਟਨਾ. ਦੇਖੋ, ਕੁਟ ਧਾ.


ਸੰਗ੍ਯਾ- ਦੱਲੀ. ਵਿਭਚਾਰ ਕਰਾਉਣ ਵਾਲੀ ਦੂਤੀ. ਕੁੱਟਨੀ. ਦੇਖੋ, ਕੁਟਨੀ.


ਸੰ. कुट्टनी ਕੁੱਟਨੀ. ਸੰਗ੍ਯਾ- ਦੱਲੀ. ਵਿਭਚਾਰ ਕਰਾਉਣ ਵਾਲੀ ਦੂਤੀ. "ਚੋਰਾਂ ਜਾਰਾਂ ਰੰਡੀਆਂ ਕੁਟਣੀਆਂ ਦੀ ਬਾਣੁ." (ਵਾਰ ਸੂਹੀ ਮਃ ੧)