اُ توں شروع ہون والے پنجابی لفظاں دے معنےਬ

ਵਿ- ਬੀਜ ਵਾਲਾ। ੨. ਦੇਖੋ, ਬੀਜੁਲ.


ਵਿ- ਦੂਜਾ. ਦੇਖੋ, ਬੀਜਉ. "ਬੀਜਾ ਅਵਰੁ ਨ ਕੋਇ." (ਆਸਾ ਛੰਤ ਮਃ ੪) ੨. ਸੰਗ੍ਯਾ- ਦੇਖੋ, ਸੋਰਠਿ, ੨. "ਸੋਰਠਿ ਬੀਜਾ ਗਾਵੀਐ." (ਭਾਗੁ)


ਬੰਬਈ ਦੇ ਇਲਾਕੇ ਇੱਕ ਨਗਰ, ਜਿੱਥੇ ਪਹਿਲਾਂ ਚਾਲੂਕ੍ਯ ਆਦਿਕ ਵੰਸ਼ਾਂ ਦੀ ਰਾਜਧਾਨੀ ਰਹੀ, ਫੇਰ ਪੰਦ੍ਰਵੀਂ ਈਸਵੀ ਸਦੀ ਦੇ ਮੱਧ ਯੂਸਫ ਆਦਿਲਸ਼ਾਹ ਨੇ ਆਪਣੀ ਰਾਜਧਾਨੀ ਬਣਾਈ. ਇਸ ਪਿੱਛੋਂ ਪੇਸ਼ਵਾ ਅਤੇ ਸਤਾਰਾ ਦੇ ਰਾਜ ਅੰਦਰ ਇਹ ਰਿਹਾ. ਸਨ ੧੮੪੮ ਵਿੱਚ ਅੰਗ੍ਰੇਜੀ ਅਧਿਕਾਰ ਅੰਦਰ ਆਇਆ. "ਹਨੇ ਬੀਰ ਬੀਜਾਪੁਰੀ ਗੋਲਕੁੰਡੀ." (ਕਲਕੀ)


ਬੀਜਕੇ. ਦੇਖੋ, ਬੀਉ.


ਵਿ- ਦੂਜੀ. ਦੂਸਰੀ. "ਅਵਰ ਨ ਸੂਝੈ ਬੀਜੀ ਕਾਰਾ." (ਪ੍ਰਭਾ ਅਃ ਮਃ ੧) ੨. ਬੋਈ.


ਦੇਖੋ, ਬੀਜ. "ਬੀਜੁ ਬੋਵਸਿ ਭੋਗ ਭੋਗਹਿ." (ਜੈਤ ਛੰਤ ਮਃ ੫) ੨. ਬਿਜਲੀ. "ਬੀਜੁ ਕੇ ਪਕਾਸ ਸੀ ਅਕਾਸ ਪਸਰਤ ਹੈ." (ਸ਼ਿਵਦਯਾਲ)


ਸੰਗ੍ਯਾ- ਵਿਦ੍ਯੁਤ. ਬਿਜਲੀ. ਤੜਿਤ. ਸੌਦਾਮਿਨੀ. "ਚਮਕਾਰ ਬੀਜੁਲ ਤਹੀ." (ਸੋਰ ਨਾਮਦੇਵ) ਭਾਵ- ਆਤਮਿਕ ਪ੍ਰਕਾਸ਼ ਤੋਂ ਹੈ. ਦੇਖੋ, ਬਿਜੁਲੀ.


ਦੇਖੋ, ਬੀਜਉ.


ਵਿ- ਬੱਧ. ਬੱਝਾ. ਬੰਨ੍ਹਿਆ. "ਹਿਤ ਫਾਂਸਿ ਬੀਝ." (ਦੱਤਾਵ) ਹਿਤ ਦੀ ਫਾਹੀ ਵਿੱਚ ਬੱਧਾ.