اُ توں شروع ہون والے پنجابی لفظاں دے معنےਬ

ਦੇਖੋ, ਬੀਰੋ ਬੀਬੀ.


ਦੇਖੋ, ਭਾਨੀ ਬੀਬੀ.


ਸੰ. ਬੀਭਤ੍‌ਸ. ਵਿ- ਗਿਲਾਨੀ ਯੋਗ੍ਯ. ਜਿਸ ਨੂੰ ਦੇਖਕੇ ਘ੍ਰਿਣਾ ਹੋਵੇ। ੨. ਪਾਪੀ। ੩. ਬੁਰੀ ਸ਼ਕਲ ਵਾਲਾ। ੪. ਸੰਗ੍ਯਾ- ਕਾਵ੍ਯ ਦੇ ਨੌ ਰਸਾਂ ਵਿੱਚੋਂ ਇੱਕ ਰਸ-#"ਥਾਯੀ ਜਾਸੁ ਗਲਾਨਿ ਹੈ ਸੋ ਬੀਭਤਸ ਗਵਾਨ,#ਪੀਵ ਮੇਦ ਮੱਜਾ ਰੁਧਿਰ ਦੁਰਗੰਧਾਦਿ ਵਿਭਾਵ,#ਨਾਕ ਮੂੰਦਬੋ ਕੰਪ ਤਨ ਰੋਮ ਉਠਵ ਅਨੁਭਾਵ,#ਮੋਹ ਅਸੂਯਾ ਮੂਰਛਾਦਿਕ ਸੰਚਾਰੀ ਭਾਵ."#(ਜਗਦਵਿਨੋਦ)#ਦੇਖੋ, ਰਸ ਸ਼ਬਦ ਦਾ ਅੰਗ ੯.


ਸੰ. ਬੀਭਤ੍‌ਸ. ਸੰਗ੍ਯਾ- ਅਰਜੁਨ. ਮਹਾਭਾਰਤ ਵਿੱਚ ਲਿਖਿਆ ਹੈ ਕਿ ਅਰਜੁਨ ਨੇ ਆਖਿਆ ਸੀ ਕਿ ਮੈ ਜੰਗ ਵਿੱਚ ਨਿੰਦਿਤ ਕਰਮਾਂ ਤੋਂ ਘ੍ਰਿਣਾ (ਗਲਾਨਿ) ਕਰਾਂਗਾ, ਇਸ ਲਈ ਨਾਮ ਬੀਭਤਸੁ ਹੋਇਆ.


ਵਿ- ਦੂਜਾ. ਦ੍ਵਿਤੀਯ. "ਨਾਨਕ ਸਚਾ ਏਕੁ ਦਰੁ ਬੀਭਾ ਪਰਹਰਿ ਆਹਿ." (ਸਵਾ ਮਃ ੩) ੨. ਸੰ. ਵਿਭਾ. ਚਮਕੀਲਾ. ਰੌਸ਼ਨ। ੩. ਸੰਗ੍ਯਾ- ਸੁੰਦਰਤਾ. ਸ਼ੋਭਾ.


ਫ਼ਾ. [بیم] ਸੰਗ੍ਯਾ- ਡਰ. ਭਯ। ੨. ਅੰ. Beam ਸ਼ਹਤੀਰ. ਲੱਠਾ। ੩. ਚਮਕ. ਪ੍ਰਕਾਸ਼.


ਬੀਮ (ਭਯ) ਤੋਂ ਰਖ੍ਯਾ ਕਰਨ ਦਾ ਉਪਾਉ. ਕਿਸੇ ਧਨ ਪਦਾਰਥ ਦੇ ਖੋਏ ਜਾਣ ਜਾਂ ਨਾਸ਼ ਹੋਣ ਦੇ ਡਰ ਤੋਂ ਫੀਸ ਦੇਕੇ ਜਿੰਮੇਵਾਰੀ ਸਪੁਰਦ ਕਰਨ ਦੀ ਕ੍ਰਿਯਾ. insurance.


ਫ਼ਾ. [بیمار] ਵਿ- ਰੋਗੀ। ੨. ਭਾਵ- ਆਸ਼ਕ. ਪ੍ਰੇਮਾਤੁਰ.


ਫ਼ਾ. [بیماری] ਸੰਗ੍ਯਾ- ਰੋਗ. ਵ੍ਯਾਧਿ. ਮਰਜ਼.