اُ توں شروع ہون والے پنجابی لفظاں دے معنےਬ

ਸੰਗ੍ਯਾ- ਵੀਰ (ਯੋਧਾ) ਨੂੰ ਡੇਗਣ ਵਾਲਾ, ਧੁਨ ਤੀਰ, (ਸਨਾਮਾ) ੨. ਯੋਧਾ ਦਾ ਜੰਗ ਵਿੱਚ ਡਿੱਗਣਾ। ੩. ਯੋਧੇ ਦੀ ਹਾਰ (ਸ਼ਿਕਸ੍ਵ).


ਸੰਗ੍ਯਾ- ਵੀਰਪਕ੍ਸ਼੍‍. ਰਾਵਣ ਦਾ ਇੱਕ ਫੌਜੀ ਸਰਦਾਰ.


ਸੰਗ੍ਯਾ- ਵੀਰ (ਇੰਦ੍ਰ) ਵਧੂ. ਦੇਖੋ, ਚੀਚਵਹੁਟੀ.


ਭੱਟ ਵੰਸ਼ ਦਾ ਬ੍ਰਾਹਮਣ, ਜੋ ਆਪਣੀ ਬੁੱਧਿ ਵਿਦ੍ਯਾ ਦੇ ਬਲ ਕਰਕੇ ਅਕਬਰ ਦਾ ਮੰਤ੍ਰੀ ਬਣਿਆ. ਬਾਦਸ਼ਾਹ ਵੱਲੋਂ ਇਸ ਨੂੰ ਰਾਜਾ ਪਦਵੀ ਅਤੇ ਪੰਜ ਹਜਾਰੀ ਮਨਸਬ ਸੀ. ਇਹ ਨੀਤਿਵੇੱਤਾ, ਕਵਿ, ਹਾਜਰ ਜਵਾਬ, ਉਦਾਰਾਤਮਾ ਅਤੇ ਉੱਤਮ ਰਾਜਪ੍ਰਬੰਧਕ ਸੀ. ਬੀਰਬਲ ਨੇ ਅਕਬਰ ਦਾ ਚਲਾਇਆ ਮਤ "ਦੀਨੇ ਇਲਾਹੀ" ਕਬੂਲ ਕਰ ਲਿਆ ਸੀ. ਇਹ ਯੂਸਫਜ਼ਈ ਪਠਾਣਾਂ ਦੀ ਮੁਹਿੰਮ (ਸਨ ੧੫੮੬) ਵਿੱਚ ਮਾਰਿਆ ਗਿਆ.¹ ਇਸ ਚਤੁਰ ਮੰਤ੍ਰੀ ਦੇ ਮਰਨ ਤੇ ਅਕਬਰ ਨੂੰ ਭਾਰੀ ਸ਼ੋਕ ਹੋਇਆ, ਜੋ ਉਸ ਨੇ ਇੱਕ ਸੋਰਠੇ ਵਿੱਚ ਪ੍ਰਗਟ ਕੀਤਾ ਹੈ. ਇਸ ਦਾ ਪਹਿਲਾ ਨਾਮ ਮਹੇਸ਼ਦਾਸ ਸੀ. ਦੇਖੋ, ਅਕਬਰ.


ਵੀਰਭਦ੍ਰ. ਵਾਯੁਪੁਰਾਣ ਅਨੁਸਾਰ ਸ਼ਿਵ ਦੇ ਮੂੰਹ ਵਿੱਚੋਂ ਪੈਦਾ ਹੋਇਆ ਇੱਕ ਪ੍ਰਤਾਪੀ ਭਯੰਕਰ ਦੇਵਤਾ, ਜੋ ਦਕ੍ਸ਼੍‍ ਦੇ ਯਗ੍ਯ ਦਾ ਨਾਸ਼ ਕਰਨ ਲਈ ਰਚਿਆ ਸੀ. ਇਸ ਦੇ ਹਜ਼ਾਰ ਸਿਰ ਦੋ ਹਜ਼ਾਰ ਬਾਹਾਂ ਸਨ, ਮਰਹਟੇ ਇਸ ਦੀ ਬਹੁਤ ਪੂਜਾ ਕਰਦੇ ਹਨ. ਦਸਮਗ੍ਰੰਥ ਵਿੱਚ ਸ਼ਿਵ ਦੀ ਜਟਾ ਤੋਂ ਵੀਰਭਦ੍ਰ ਦਾ ਉਪਜਣਾ ਲਿਖਿਆ ਹੈ- "ਜੂਟ ਜਟਾਨ ਉਖਰ ਸ਼ਿਵ ਤਥ ਹੀ ××× ਬੀਰਭਦ੍ਰ ਤਬ ਕੀਆ ਪ੍ਰਕਾਸਾ." (ਰੁਦ੍ਰਾਵ) "ਬੀਰਭਦ੍ਰ ਦੱਛ ਪਰ." (ਨਾਪ੍ਰ)


ਸੰਗ੍ਯਾ- ਵੀਰ (ਯੋਧਾ) ਦੀ ਵਿਦ੍ਯਾ. ਸ਼ਸਤ੍ਰਵਿਦ੍ਯਾ. "ਸੰਗ੍ਰਾਮ ਸਮੈ ਸੀਖ੍ਯੋ ਚਾਹੈ ਬੀਰਵਿਦ੍ਯਾ." (ਭਾਗ ਕ)


ਸੰਗ੍ਯਾ- ਪਾਨਾਂ ਦਾ ਬੀੜਾ. ਵੀਟਿਕਾ. "ਟਕਾ ਟਕਾ ਬੀਰਾ ਜੁਤ ਦੈਹੋਂ." (ਚਰਿਤ੍ਰ ੪੦) "ਲਾਗੇ ਬੀਰੇ ਖਾਨ." (ਕੇਦਾ ਕਬੀਰ) ੨. ਦੇਖੋ, ਬੀਰ ੯. "ਬੀਰਾ! ਆਪਨ ਬੁਰਾ ਮਿਟਾਵੈ." (ਬਾਵਨ) ਹੇ ਭਾਈ! ਜੋ ਆਪਣੇ ਦਿਲੋਂ ਬੁਰਾ ਮਿਟਾਉਂਦਾ ਹੈ। ੩. ਦੇਖੋ, ਵੀਰਾ.


ਸੰਗ੍ਯਾ- ਵੀਰਾਸਨ. ਯੋਧਾ ਦੀ ਬੈਠਕ. ਦੋਵੇਂ ਗੋਡੇ ਜੋੜਕੇ ਪੈਰਾਂ ਨੂੰ ਨਿਤੰਬਾਂ ਹੇਠ ਕਰਕੇ ਛਾਤੀ ਫੈਲਾਕੇ ਬੈਠਣਾ. ਪੁਰਾਣੇ ਸਮੇ ਰਾਜ ਦਰਬਾਰ ਵਿੱਚ ਸਭਾਸਦ ਇਸੇ ਆਸਨ ਬੈਠਿਆ ਕਰਦੇ ਸਨ, ਖ਼ਾਸ ਕਰਕੇ ਫੌਜੀ ਸਰਦਾਰਾਂ ਲਈ ਬੀਰਾਸਨ ਬੈਠਣਾ ਲਾਜਮੀ ਸੀ. ਰਾਜਪੂਤਾਨੇ ਵਿੱਚ ਹੁਣ ਭੀ ਦਰਬਾਰੀ ਇਸੇ ਆਸਨ ਬੈਠਦੇ ਹਨ.


ਵਿ- ਵੀਰ (ਯੋਧਿਆਂ) ਵਿੱਚੋਂ ਸ਼੍ਰੇਸ੍ਟਤਾ ਵਾਲੀ. "ਕਿ ਬੀਰਾਬਰਾ ਹੈ." (ਦੱਤਾਵ) ੨. ਵੀਰਾਂਬਰਾ. ਕਵਚ ਪਹਿਰਨ ਵਾਲੀ ਫੌਜ. ਦੇਖੋ, ਬੀਰਾਂਬਰ.