اُ توں شروع ہون والے پنجابی لفظاں دے معنےਘ

ਦੇਖੋ, ਘਾਉ। ੨. ਕ੍ਰਿ. ਵਿ- ਘਾਤ ਕਰਕੇ. ਵਧ ਕਰਕੇ. ਮਾਰਕੇ. "ਬ੍ਰਾਹਮਣੁ ਨਾਵੈ ਜੀਆ ਘਾਇ." (ਧਨਾ ਮਃ ੧)


ਵਿ- ਘਾਤਕ. ਮਾਰਨ ਵਾਲਾ.


ਵਿ- ਜਿਸ ਦੇ ਘਾਤ ਲੱਗਿਆ ਹੈ, ਜ਼ਖ਼ਮੀ. ਫੱਟੜ.


ਦੇਖੋ, ਘਾਹੀ। ੨. ਘਾਇਲ ਕੀਤੀ. ਦੇਖੋ, ਘਾਉ.


ਸੰ. ਸੰਗ੍ਯਾ- ਤ੍ਰਿਣ. ਘਾਹ. ਕੱਖ. ਦੇਖੋ, ਅੰ grass । ੨. ਰਗੜ. ਘਸਣ (ਘਰ੍ਸਣ) ਤੋਂ ਹੋਇਆ ਚਿੰਨ੍ਹ. ਅੱਟਣ. "ਧਨੁਖਘਾਸ ਇਨ ਸਭਹਿਨ ਹਾਥ." (ਗੁਪ੍ਰਸੂ)