اُ توں شروع ہون والے پنجابی لفظاں دے معنےਅ

ਸੰ. ਸੰਗ੍ਯਾ- ਅਵਗ੍ਯਾ- ਅਨਾਦਰ.


ਸੰ. ਸੰਗ੍ਯਾ- ਅੰਗ। ੨. ਹਿੱਸਾ ਭਾਗ.


ਸੰ. ਵਿ- ਜੋ ਵਰ (ਸ਼੍ਰੇਸ੍ਠ) ਨਹੀਂ. ਅਧਮ. ਨੀਚ। ੨. ਘਟੀਆ. "ਰਿਧਿ ਸਿਧਿ ਅਵਰਾ ਸਾਦ." (ਜਪੁ) ੩. ਸਮੀਪੀ. ਨੇੜੇ ਦਾ। ੪. ਸੰ. ਅਪਰ. ਪਹਿਲਾ। ੫. ਪਿਛਲਾ। ੬. ਦੂਜਾ. "ਝੂਰ ਮਰਹਿ ਦੋਹਾਗਣੀ ਜਿਨਿ ਅਵਰੀ ਲਗਾ ਨੇਹੁ." (ਵਾਰ ਮਲਾ ਮਃ ੨) ੭. ਪ੍ਰਤਿਪਕ੍ਸ਼ੀ. ਮੁਕਾਬਲਾ ਕਰਨ ਵਾਲਾ. ਵਿਰੋਧੀ ਪੱਖ ਦਾ.


ਸੰ. ਅਵਰ੍‍ਣ. ਸੰਗ੍ਯਾ- ਨਿੰਦਾ। ੨. ਵਿਵਰਣ (ਰੰਗ) ਰਹਿਤ। ੩. ਬ੍ਰਾਹਮਣ ਆਦਿ ਵਰਣਾਂ ਤੋਂ ਬਾਹਰ। ੪. ਅੱਖਰ ਤੋਂ ਬਿਨਾ। ੫. ਸੰ. अवर्णय. ਅਵਰ੍‍ਣ੍ਯ. ਜੋ ਵਰਣਨ ਨਾ ਕੀਤਾ ਜਾ ਸਕੇ। ੬. ਦੇਖੋ, ਆਵਰਣ.


ਸੰ. ਵਿ- ਪ੍ਰੇਮ ਨਾ ਰੱਖਣ ਵਾਲਾ। ੨. ਅਲਗ. ਜੁਦਾ. ਵੱਖ। ੩. ਠਹਿਰਿਆ ਹੋਇਆ। ੪. ਦੇਖੋ, ਆਵਰਤ। ੫. ਦੇਖੋ, ਆਵਿਰਤ.


ਸੰ. आर्वत्त्येथाਃ ਆਵਰ੍‍ਤਯੇਥਾਃ ਵਾਰੰਵਾਰ ਉੱਚਾਰਣ ਕਰ. ਪੁਨਹ ਪੁਨਹ ਕਹੁ. "ਅਵਰਤਏਥਹ ਸੁਧ ਅਛਰਣਹ." (ਸਹਸ ਮਃ ੫)