اُ توں شروع ہون والے پنجابی لفظاں دے معنےਇ

ਐਰਾਵਤੀ. ਦੇਖੋ, ਰਾਵੀ.


ਸੰ. ਸੰਗ੍ਯਾ- ਇਰਾ (ਜਲ) ਵਾਲਾ. ਵਾਰਿਧਿ. ਸਮੁੰਦਰ। ੨. ਐਰਾਵਤ ਨਾਗ ਦੀ ਕੰਨ੍ਯਾ ਤੋਂ ਪੈਦਾ ਹੋਇਆ ਅਰਜੁਨ ਦਾ ਪੁਤ੍ਰ.


ਦੇਖੋ, ਏਰੰਡ. "ਤੁਮ ਚੰਦਨ ਹਮ ਇਰੰਡ ਬਾਪੁਰੇ." (ਆਸਾ ਰਵਿਦਾਸ)


ਸੰਗ੍ਯਾ- ਚੀਲ. ਚਾਂਵਡਾ. ਇਲ੍ਹ. ਦੇਖੋ, ਚਿੱਲ. "ਜਿਥੇ ਡਿਠਾ ਮਿਰਤ ਕੋ ਇਲ ਬਹਿਠੀ ਆਇ." (ਵਾਰ ਗਉ ੨. ਮਃ ੫) ੨. ਸੰ. इल्. ਧਾ- ਜਾਣਾ. ਭੇਜਣਾ. ਨੀਂਦ ਲੈਣਾ. ਫੈਂਕਣਾ. ਸਿੱਟਣਾ. ਫੈਲਾਉਣਾ.


ਦੇਖੋ, ਇਲ ਅਤੇ ਚਿੱਲ.


ਅ਼. [الہام] ਸੰਗ੍ਯਾ- ਦਿਲ ਵਿੱਚ ਕਿਸੇ ਗੱਲ ਦਾ ਪਰਮੇਸ਼੍ਵਰ ਵੱਲੋਂ ਉਤਰਨਾ. ਮਨ ਵਿੱਚ ਕਰਤਾਰ ਦੀ ਆਗ੍ਯਾ ਦਾ ਫੁਰਨਾ. Revelation.


ਅ਼. [الزام] ਸੰਗ੍ਯਾ- ਕਲੰਕ. ਦੋਸ। ੨. ਦੋਸਾਰੋਪਣ. ਕਲੰਕ ਲਾਉਣ ਦਾ ਭਾਵ.