اُ توں شروع ہون والے پنجابی لفظاں دے معنےਬ

ਫ਼ਾ. [بُغدا] ਬੁਗ਼ਦਾ. ਸੰਗ੍ਯਾ- ਛੁਰਾ। ੨. ਟੋੱਕਾ। ੩. ਇੱਕ ਪ੍ਰਕਾਰ ਦਾ ਖ਼ਮਦਾਰ ਪੇਸ਼ਕਬਜ. "ਛੁਰੀ ਕਲਮਰਿਪੁ ਕਰਦ ਭਨ ਖੰਜਰ ਬੁਗਦਾ ਨਾਇ." (ਸਨਾਮਾ) ਦੇਖੋ, ਸਸਤ੍ਰ.


ਦੇਖੋ, ਫੂਲ ੪. ਦਾ ਫੁਟਨੋਟ. ਬੁੱਗਰ ਪਿੰਡ ਦੀ ਮਾਲਕੀਯਤ ਬਾਬਤ ਨਾਭੇ ਅਤੇ ਪਟਿਆਲੇ ਦਾ ਝਗੜਾ ਹੋਇਆ, ਜਿਸ ਦਾ ਫੈਸਲਾ ੧੮. ਨਵੰਬਰ ਸਨ ੧੮੫੭ ਨੂੰ ਗਵਰਨਰ ਜਨਰਲ ਨੇ ਨਾਭੇ ਦੇ ਹੱਕ ਵਿੱਚ ਕੀਤਾ.


ਫ਼ਾ. [بِگو] ਬਿਗੋ. ਕਹੁ. ਕਥਨ ਕਰ. ਗੁਫ਼ਤਨ ਦਾ ਅਮਰ. "ਬੁਗੋ ਨਾਨਕ ਅਰਦਸਿ ਪੇਸਿ ਦਰਵੇਸ ਬੰਦਾਹ." (ਤਿਲੰ ਮਃ ੫) "ਨਾਨਕਾ ਸਚੁ ਬੁਗੋਇ." (ਸ੍ਰੀ ਅਃ ਮਃ ੧)


ਫ਼ਾ. [بگوئی] ਤੂੰ ਕਹੇਂ ਤੂੰ ਆਖੇਂ. ਤੂੰ ਆਖਦਾ ਹੈਂ. "ਦ੍ਵਾਰਿਕਾ ਨਗਰੀ ਰਾਸਿ ਬੁਗੋਈ." (ਤਿਲੰ ਨਾਮਦੇਵ)


ਫ਼ਾ. [بگوید] ਕਹੇ, ਆਖੇ. ਕਹਿਂਦਾ ਹੈ. "ਨਾਨਕ ਬੁਗੋਯਦ ਜਨ ਤੁਰਾ." (ਤਿਲੰ ਮਃ ੧)