اُ توں شروع ہون والے پنجابی لفظاں دے معنےਬ

ਕ੍ਰਿ- ਬੋਧ (ਗਿਆਨ) ਕਰਾਉਣਾ. ਸਮਝਾਉਣਾ. "ਗੁਰਸੁਰਤਿ ਬੁਝਾਈਐ." (ਸੂਹੀ ਅਃ ਮਃ ੧) "ਗੁਰਸਬਦਿ ਬੁਝਾਹੀ." (ਮਃ ੪. ਗਉ ਵਾਰ ੧) "ਤੇਰੇ ਗੁਣ ਗਾਵਾ, ਦੇਹਿ ਬੁਝਾਈ." (ਬਿਲਾ ਮਃ ੧) ੨. ਮਚਦੀ ਹੋਈ ਅਗਨਿ ਨੂੰ ਸ਼ਾਂਤ ਕਰਨਾ. "ਜਿਸੁ ਬੁਝਾਇਹਿ ਅਗਨਿ." (ਮਃ ੫. ਵਾਰ ਰਾਮ ੨)


ਵਿ- ਬੋਧ (ਗਿਆਨ) ਦੀ ਕਲਾ ਪ੍ਰਾਪਤ ਹੈ ਜਿਸ ਨੂੰ ਸਮਝਣ ਵਾਲਾ.


ਸੰਗ੍ਯਾ- ਬੋਧ (ਗਿਆਨ) ਲਈ ਇਸ਼ਾਰਤ। ੨. ਸਮਝੌਤੀ. "ਦੇਇ ਬੁਝਾਰਤ ਸਾਰਤਾ." (ਗਉ ਮਃ ੫) "ਕਹਾ ਬੁਝਾਰਤਿ ਬੂਝੈ ਡੋਰਾ." (ਸੁਖਮਨੀ) ੩. ਪਹੇਲੀ. ਪ੍ਰਹੇਲਿਕਾ. ਕੂਟ.


ਵਿ- ਸਮਝਣ ਵਾਲਾ. ਬੋਧ ਵਾਲਾ। ੨. ਬੁਝਾਣ ਵਾਲਾ. ਸ਼ਾਂਤ ਕਰਤਾ। ੩. ਬੁਝਗਈ. ਸ਼ਾਂਤ ਭਈ. "ਮੇਰੀ ਤਿਸਾ ਬੁਝਾਰੀ." (ਆਸਾ ਮਃ ੫)


ਸੰ. बुट. ਧਾ- ਵਧ (ਕਤਲ) ਕਰਨਾ, ਦੁੱਖ ਦੇਣਾ.


ਸੰਗ੍ਯਾ- ਦੰਦਾਂ ਦੇ ਮਸੂੜੇ (gums) ੨. ਦੰਦਾਂ ਬਿਨਾ ਮਸੂੜਾ। ੩. ਆਂਢੇ ਵਿੱਚੋਂ ਨਿਕਲਿਆ ਪੰਛੀ, ਜਿਸ ਦੇ ਖੰਭ ਨਾ ਪੈਦਾ ਹੋਏ ਹੋਣ। ੪. ਵਿ- ਅੰਗਹੀਨ. ਜਿਸ ਦੇ ਅੰਗ ਨਿਕੰਮੇ ਹੋ ਗਏ ਹਨ. "ਬਿਨ ਸਚੇ ਦੂਜਾ ਸੇਵਦੇ, ਹੋਇ ਮਰਸਨਿ ਬੁਟੁ." (ਮਃ ੫. ਵਾਰ ਗਉ ੧)


ਜਿਲਾ ਫਿਰੋਜਪੁਰ. ਤਸੀਲ ਥਾਣਾ ਮੋਗਾ ਦਾ ਇੱਕ ਪਿੱਡ, ਇੱਥੋਂ ਦੇ ਜਾਗੀਰਦਾਰ ਸੋਢੀ ਸਾਹਿਬਾਨ ਬਾਬਾ ਪ੍ਰਿਥੀਚੰਦ ਜੀ ਦੀ ਵੰਸ਼ ਵਿੱਚ ਹੋਣ ਵਾਲੇ ਸੋਢੀ ਕੌਲ ਦੀ ਔਲਾਦ ਹਨ. ਇਨ੍ਹਾਂ ਪਾਸ ਕਈ ਪਿੰਡ ਅੰਗ੍ਰੇਜ਼ੀ ਰਾਜ ਵਿੱਚ ਅਤੇ ਕਈ ਸਿੱਖ ਰਿਆਸਤਾਂ ਵਿੱਚ ਜਾਗੀਰ ਹਨ. ਦੇਖੋ, ਕੌਲ ੨.