اُ توں شروع ہون والے پنجابی لفظاں دے معنےਬ

ਇਹ ਕੀਰਤਪੁਰ ਪਾਸ ਰਹਿਣ ਵਾਲਾ ਇੱਕ ਚਿਰਜੀਵੀ ਮੁਸਲਮਾਨ ਸਾਧੂ ਸੀ. ਜਦ ਗੁਰੂ ਨਾਨਕਦੇਵ ਇਸ ਦੇ ਆਸ਼੍ਰਮ ਆਏ, ਤਦ ਇਸ ਨੇ ਬਕਰੀਆਂ ਦਾ ਦੁੱਧ ਭੇਟ ਕੀਤਾ. ਸਤਿਗੁਰੂ ਨੇ ਫਰਮਾਇਆ, ਫੇਰ ਲਵਾਂਗੇ. ਸੰਮਤ ੧੬੮੩ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦੇ ਹੁਕਮ ਨਾਲ ਬਾਬਾ ਗੁਰਦਿੱਤਾ ਜੀ ਨੇ ਗੁਰੂ ਨਾਨਕਦੇਵ ਦਾ ਰੂਪ ਧਾਰਕੇ ਫਕੀਰ ਤੋਂ ਦੁੱਧ ਲਿਆ. ਬੁੱਢਨਸ਼ਾਹ ਦੀ ਕ਼ਬਰ ਕੀਰਤਪੁਰ ਪਾਸ ਵਿਦ੍ਯਮਾਨ ਹੈ. ਦੇਖੋ, ਕੀਰਤਪੁਰ.


ਸੰ. ਵ੍ਰਡ (बुड़). ਧਾ- ਡੁੱਬਣਾ. ਢਕਣਾ। ੨. ਕ੍ਰਿ- ਡੁੱਬਣਾ. ਗਰਕ ਹੋਣਾ. "ਬਿਨੁ ਰਸ ਚਾਖੇ ਬੁਡਿਗਈ ਸਗਲੀ." (ਬਿਲਾ ਮਃ ੫)