ਫ਼ਾ. [آتِشباز] ਆਤਿਸ਼ਬਾਜ਼. ਸੰਗ੍ਯਾ ਅੱਗ ਦੀ ਖੇਡ ਬਣਾਉਣ ਵਾਲਾ. ਬਾਰੂਦ ਦੀ ਖੇਡਾਂ ਦਾ ਕਾਰੀਗਰ.
ਫ਼ਾ. [آتِشبازی] ਆਤਿਸ਼ਬਾਜ਼ੀ. ਸੰਗ੍ਯਾ- ਅੱਗ ਦੀ ਖੇਡ. ਬਾਰੂਦ ਦੀ ਖੇਲ। ੨. ਜੰਗ ਵਿੱਚ ਤੋਪ ਬੰਦੂਕ ਆਦਿ ਸ਼ਸਤ੍ਰਾਂ ਦੀ ਖੇਡ. "ਆਤਸਬਾਜੀ ਸਾਰ ਵੇਖ ਰਣ ਵਿੱਚ ਘਾਇਲ ਹੋਇ ਮਰੰਦਾ." (ਭਾਗੁ)
ਸੰਗ੍ਯਾ- ਆਤਿਸ਼. ਅਗਨਿ. ਅੱਗ. ਦੇਖੋ, ਨੈਣੂ.
ਵਿ- ਆਤਿਸ਼ (ਅਗਨਿ) ਦਾ. ਆਤਿਸ਼ੀ. "ਆਗੈ ਸਾਗਰੁ ਆਤਸੀ." (ਮਃ ੧. ਬੰਨੋ)
nan
ਦੇਖੋ, ਅਤਤਾਈ.
ਸੰ. ਸੰਗ੍ਯਾ- ਧੁੱਪ. ਘਾਮ. "ਆਤਮ ਛਾਂਵ ਦਿਵਸ ਨਿਸਿ ਸਹੈ." (ਗੁਪ੍ਰਸੂ) ੨. ਗਰਮੀ। ੩. ਬੁਖਾਰ. ਤਪ. ਜ੍ਵਰ
nan
nan
ਸੰ. आतपत्र. ਸੰਗ੍ਯਾ- ਆਤਪ (ਧੁੱਪ) ਤੋਂ ਤ੍ਰ (ਬਚਾਉਣ ਵਾਲਾ) ਛਤ੍ਰ. ਛਤਰੀ। ੨. ਰਾਜ੍ਯ ਦਾ ਚਿੰਨ੍ਹ ਰੂਪ ਛਤ੍ਰ. "ਸਿਰ ਆਤਪਤੁ ਸਚੋ ਤਖਤ." (ਸਵੈਯੇ ਮਃ ੪. ਕੇ)
ਸੰਗ੍ਯਾ- ਛਤ੍ਰਧਾਰੀ ਰਾਜਾ ਦੀ ਸੈਨਾ. (ਸਨਾਮਾ)