اُ توں شروع ہون والے پنجابی لفظاں دے معنےਇ

ਸੰਗ੍ਯਾ- ਔਲੋ। ੨. ਚੰਚਲਤਾ। ੩. ਸ਼ਰਾਰਤ। ੪. ਅ਼. [عِلّت] ਇ਼ੱਲਤ. ਕਾਰਣ. ਸਬਬ. ਹੇਤੁ। ੫. ਰੋਗ.


ਵਿ- ਇੱਲਤ ਕਰਨ ਵਾਲਾ. ਸ਼ਰੀਰ. ਇੱਲਤੀ. "ਇਲਤਿ ਕਾ ਨਾਉ ਚਉਧਰੀ." (ਵਾਰ ਮਲਾ ਮਃ ੨) ੨. ਦੇਖੋ, ਇਲਤ ੪. ਗੁਰੁਬਾਣੀ ਵਿੱਚ ਅਜੇਹੇ ਅ਼ਰਬੀ ਫ਼ਾਰਸੀ ਸ਼ਬਦਾਂ ਦੇ ਅੰਤ ਸਿਹਾਰੀ ਆ ਜਾਂਦੀ ਹੈ, ਜਿਵੇਂ ਕੁਦਰਤਿ ਰਹਿਮਤਿ ਆਦਿ.


ਅ਼. [التجا] ਸੰਗ੍ਯਾ- ਪ੍ਰਾਰਥਨਾ. ਅਰਦਾਸ। ੨. ਰਖ੍ਯਾ (ਰਕ੍ਸ਼ਾ).


ਅ਼. [التماس] ਸੰਗ੍ਯਾ- ਪ੍ਰਾਰਥਨਾ. ਬੇਨਤੀ. ਅਰਦਾਸ। ੨. ਤਲਾਸ਼. ਢੂੰਢ। ੩. ਰੁਚੀ. ਇੱਛਾ.


ਦੇਖੋ, ਇਲਤਿ ੧.


ਅ਼. [علم] ਸੰਗ੍ਯਾ- ਗ੍ਯਾਨ. ਵਿਦ੍ਯਾ. ਜਾਣਨਾ. ਦੇਖੋ, ਵਿਦ੍ਯਾ ਸ਼ਬਦ ਵਿੱਚ ਇ਼ਲਮ ਦੇ ਭੇਦ.


ਦੇਖੋ, ਇਲ ਅਤੇ ਮਲਾਲੀ. "ਇਲ ਮਲਾਲੀ ਗਿਦੜ ਛਾਰਾ." (ਭਾਗੁ) ਇਲ੍ਹ, ਕਾਲ ਕੜਛੀ (ਸ਼੍ਯਾਮਾ), ਗਿੱਦੜਾਂ ਦਾ ਬੋਲਣਾ, ਛਾਰ (ਧੂੜ) ਦਾ ਉਡਣਾ (ਵਾਉਵਰੋਲੇ) ਆਦਿਕ ਸ਼ਗਨ.