اُ توں شروع ہون والے پنجابی لفظاں دے معنےਘ

ਕ੍ਰਿ- ਦੀਨਤਾ ਪ੍ਰਗਟ ਕਰਨੀ. ਕਿ ਜਾਹਿਰ ਕਰਨਾ ਕਿ ਮੈਂ ਆਪ ਦੀ ਗਊ ਹਾਂ. ਪਸ਼ੂ ਦੀ ਤਰਾਂ ਆਪ ਦੀ ਤਾਬੇਦਾਰੀ ਕਰਾਂਗਾ.


ਦੇਖੋ, ਘਾਸੀ ੩.


ਦੇਖੋ, ਘਾਸ ਅਤੇ ਘਾਹ। ੨. ਭਾਵ- ਅਦਨਾ. ਤੁੱਛ. ਕਮੀਨਾ. ਕੱਖ ਜੇਹਾ. "ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ." (ਵਾਰ ਆਸਾ)


ਵਿ- ਘਾਤਿਕਾ. ਘਾਤ ਕਰਨਵਾਲੀ. "ਸੈਨਾ ਅਰਿ ਘਾਕੀ." (ਕਵਿ ੫੨)


ਦੇਖੋ, ਘਘਰਾ.


ਸੰਗ੍ਯਾ- ਘੇਰਾ. ਗੋਲਾਕਾਰ ਚਕ੍ਰ. ਮੰਡਲ.


ਕੱਨੌਜ ਦਾ ਵਸਨੀਕ ਇੱਕ ਵਡਾ ਚਤੁਰ ਪੰਡਿਤ, ਜਿਸ ਦੇ ਜ੍ਯੋਤਿਸਫਲ ਦੱਸਣ ਵਾਲੇ ਵਾਕ ਜਗਤ ਵਿੱਚ ਪ੍ਰਸਿੱਧ ਹਨ. ਇਹ ਸਨ ੧੬੯੬ ਵਿੱਚ ਪੈਦਾ ਹੋਇਆ ਸੀ। ੨. ਭਾਵ- ਚਤੁਰ. ਦਾਨਾ। ੩. ਚਾਲਾਕ. ਹੋਸ਼ਿਆਰ.