اُ توں شروع ہون والے پنجابی لفظاں دے معنےਮ

ਸੰਗ੍ਯਾ- ਆਬੀ ਮੁਰਗ਼. ਜਲ ਦਾ ਪੰਛੀ. "ਮੁਰਗਾਈ ਨੈਸਾਣੇ." (ਸਿਧਗੋਸਟਿ)


ਦੇਖੋ, ਮੁਰਗ। ੨. ਮੁਰਗ (ਕੁੱਕੜ) ਦੀ ਮਦੀਨ. "ਜਉ ਸਭ ਮਹਿ ਏਕੁ ਖੁਦਾਇ ਕਹਤ ਹਉ, ਤਉ ਕਿਉ ਮੁਰਗੀ ਮਾਰੈ?" (ਪ੍ਰਭਾ ਕਬੀਰ)


ਸੰ. मूर्छ्. ਧਾ- ਕਰੜਾ ਹੋਣਾ, ਬੇਹੋਸ਼ ਹੋਣਾ, ਬੇਸਮਝ ਹੋਣਾ। ੨. ਦੇਖੋ, ਮੂਰਛਿਤ. "ਮੂਰਛ ਭਏ ਸਭ ਲਏ ਉਠਾਈ." (ਰਾਮਾਵ)


ਮੂਰਛਿਤ ਕੀਤਾ. ਬੇਹੋਸ਼ ਕੀਤਾ. "ਗਨੇਸ਼ ਕੋ ਘਾਯਲਕੈ ਮੁਰਛਾਯੋ." (ਕ੍ਰਿਸਨਾਵ)


ਮੂਰਛਾ ਵਾਲਾ. ਬੇਹੋਸ਼ ਹੋਇਆ. "ਬਿਕਲ ਪਰ੍ਯੋ ਧਰਨੀ ਮੁਰਛਾਲਾ." (ਨਾਪ੍ਰ)


ਸੰ. ਸੰਗ੍ਯਾ- ਚੰਮ ਦੀਆਂ ਵੱਧਰੀਆਂ ਨਾਲ ਲਪੇਟਿਆ ਬਾਜਾ, ਮ੍ਰਿਦੰਗ. ਦੇਖੋ, ਮੁਰ ਧਾ। ੨. ਖੰਜਰੀ. "ਮੁਰਜ ਤੂਰ ਮੁਚੰਗ ਮੰਦਲ." (ਯੁਧਿਸਟਰਰਾਜ) ਦੇਖੋ, ਮੁਚੰਗ.


ਕ੍ਰਿ- ਮੁਰਦਾ- ਝਾਂਈ- ਆਉਣਾ. ਮੁਰਦਾ ਹੋਣ ਦੀ ਝਲਕ ਦਿਖਾਈ ਦੇਣੀ. ਮੁਰਛਾਉਣਾ.