اُ توں شروع ہون والے پنجابی لفظاں دے معنےਅ

ਸੰਗ੍ਯਾ- ਅਰਦਲੀ (Orderly) ਚਪਰਾਸੀ ਸਵਾਰ ਆਦਿ ਦਾ ਸਮੂਹ। ੨. ਕਿਸੇ ਅਫਸਰ ਦੀ ਹਜੂਰੀ. ਜਿਵੇਂ- "ਮੈਂ ਆਪ ਦੀ ਅੜਦਲ ਵਿੱਚ ਹਾਂ." (ਲੋਕੋ)


ਦੇਖੋ, ਅਰਦਲੀ.


ਕ੍ਰਿ- ਫਸਣਾ. ਰੁਕਣਾ। ੨. ਲੜਨਾ। ੩. ਟਾਕਰਾ (ਮੁਕ਼ਾਬਲਾ) ਕਰਨਾ. "ਗੁਰਮੁਖ ਸਿਉ ਮਨਮੁਖ ਅੜੈ." (ਵਾਰ ਮਾਝ ਮਃ ੨)


ਵਿ- ਅੜੀ ਕਰਨ ਵਾਲਾ. ਹਠੀਆ. ਜਿੱਦੀ. ਅੜੀਅਲ. ਅੜਬਾਈ ਕਰਨ ਵਾਲਾ. ਅੜਬੰਗ.


ਸੰਗ੍ਯਾ- ਅੜਬਪੁਣਾ. ਅਵੈੜਾ ਪਨ.


ਦੇਖੋ, ਅੜਬ.


ਪ੍ਰਤ੍ਯ, ਜੋ ਸ਼ਬਦਾਂ ਦੇ ਅੰਤ ਲਗਕੇ ਕਿਤੇ ਤੁੱਛਤਾ, ਕਿਤੇ ਕੇਵਲ ਧਰਮ ਨੂੰ ਜਣਾਉਂਦਾ ਹੈ. ਇਸ ਦਾ ਰੂਪ ਕੇਵਲ ੜਾ ਭੀ ਹੈ, ਦੇਖੋ, ਉਪਦੇਸੜਾ, ਆਪਨੜਾ, ਸਿਖੜਾ, ਜਾਨੀਅੜਾ ਆਦਿ ਸ਼ਬਦ.