اُ توں شروع ہون والے پنجابی لفظاں دے معنےਬ

ਸੰਗ੍ਯਾ- ਪਾਂਡੂ (ਪਾਂਡੋ) ਅਥਵਾ ਸਿਆਹੀ ਦੀ ਰੌਸ਼ਨਾਈ ਦਾ ਪਾਤ੍ਰ. ਦਵਾਤ ਤਖਤੀ (ਫੱਟੀ) ਤੇ ਲਿਖਣ ਵਾਲੇ ਬਾਲਕ ਬੁਧਕਾ ਵਰਤਦੇ ਹਨ.


ਦੇਖੋ, ਬੁਤਕੀ.


ਦੇਖੋ, ਬੁਧਗਯਾ.


ਗਯਾ ਤੋਂ ਸੱਤ ਮੀਲ ਦੱਖਣ, ਬੁੱਧ ਦੇ ਤਪ ਦਾ ਅਸਥਾਨ, ਜਿੱਥੇ ਬੋਧੀਦ੍ਰਮ (ਪਿੱਪਲ) ਹੁਣ ਤੀਕ ਮੌਜੂਦ ਹੈ, ਜਿਸ ਹੇਠ ਮਹਾਤਮਾ ਬੁੱਧ ਨੇ ਤਪ ਕਰਕੇ ਬੋਧ (ਗਿਆਨ) ਪ੍ਰਾਪਤ ਕੀਤਾ ਸੀ.¹ ਇੱਥੋਂ ਦਾ ਮੰਦਿਰ ਰਾਜਾ ਅਸ਼ੋਕ ਦਾ ਬਣਵਾਇਆ ਹੋਇਆ ਹੈ. ਹੁਣ ਇਹ ਮੰਦਿਰ ਹਿੰਦੂਆਂ ਦੇ ਅਧਿਕਾਰ ਵਿੱਚ ਹੈ. ਬੌੱਧ ਇਸ ਨੂੰ ਆਪਣੇ ਹੱਥ ਲੈਣ ਦਾ ਜਤਨ ਕਰ ਰਹੇ ਹਨ.


ਸੰਗ੍ਯਾ- ਬੁੱਧਤ੍ਵ. ਦਾਨਾਈ. ਅ਼ਕ਼ਲਮੰਦੀ. "ਮਹਾ ਬੁਧਤਾ ਕੇ ਦਾਤਾ." (ਅਕਾਲ)


ਜਿਲਾ ਕਰਨਾਲ, ਤਸੀਲ ਕੈਥਲ, ਥਾਣਾ ਪਹੋਆ ਵਿੱਚ ਇੱਕ ਪਿੰਡ ਹੈ, ਜੋ ਰੇਲਵੇਸਟੇਸ਼ਨ ਕੁਰੁਕ੍ਸ਼ੇਤ੍ਰ ਤੋਂ ੨੩ ਮੀਲ ਪੱਛਮ ਹੈ. ਪਹੋਏ ਤੀਕ ਪੱਕੀ ਸੜਕ ਹੈ, ਅੱਗੇ ੫. ਮੀਲ ਕੱਚਾ ਰਸਤਾ ਹੈ. ਇਸ ਪਿੰਡ ਵਿੱਚ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ, ਕੇਵਲ ਮੰਜੀਸਾਹਿਬ ਬਣਿਆ ਹੋਇਆ ਹੈ, ਸੇਵਾਦਾਰ ਕੋਈ ਨਹੀਂ.


ਬੁਧ ਗ੍ਰਹ ਦੇ ਨਾਮ ਪੁਰ ਸਤਵਾਰੇ ਦਾ ਦਿਨ. "ਬੁਧਵਾਰ ਆਪੇ ਬੁਧਸਾਰੁ." (ਬਿਲਾ ਵਾਰ ੭. ਮਃ ੩) ੨. ਸ਼ਾਹਪੁਰ ਦੇ ਇਲਾਕੇ ਇੱਕ ਕਾਸ਼ਤਕਾਰ ਜਾਤਿ.


ਸੰ. बुद्घि. ਬੁੱਧਿ. ਸੰਗ੍ਯਾ- ਅ਼ਕ਼ਲ. ਸਮਝ. ਵਿਵੇਕਸ਼ਕਤਿ. "ਬੁਧਿ ਗਿਆਨ ਸਰਬ ਤਿਹ ਸਿਧਿ." (ਸੁਖਮਨੀ) ਦੇਖੋ, ਬੁਧ੍‌ ਧਾ.