اُ توں شروع ہون والے پنجابی لفظاں دے معنےਆ

ਸੰ. आत्मन्- ਆਤਮਨ. ਸੰਗ੍ਯਾ- ਪਾਰਬ੍ਰਹਮ. ਵਾਹਗੁਰੂ. ਕਰਤਾਰ. ਇਸ ਸ਼ਬਦ ਦਾ ਪੂਰਾ ਨਿਰਣਾ ਆਤਮਾ ਸ਼ਬਦ ਵਿੱਚ ਦੇਖੋ. "ਆਤਮ ਰਾਮ ਤਿਸੁ ਨਦਰੀ ਆਇਆ." (ਸੁਖਮਨੀ) ੨. ਜੀਵਾਤਮਾ. "ਆਤਮ ਮਹਿ ਰਾਮ, ਰਾਮ ਮਹਿ ਆਤਮ." (ਭੈਰ ਅਃ ਮਃ ੧) ੩. ਅੰਤਹਕਰਣ. ਮਨ. "ਪ੍ਰਭੁ ਕਉ ਸਿਮਰਹਿ ਤਿਨਿ ਆਤਮ ਜੀਤਾ." (ਸੁਖਮਨੀ) ੪. ਆਪਣਾ ਆਪ. "ਸਭ ਤੇ ਨੀਚੁ ਆਤਮ ਕਰਿ ਮਾਨਉ." (ਦੇਵ ਮਃ ੫) ੫. ਦੇਹ. ਸ਼ਰੀਰ। ੬. ਧੀਰਜ। ੭. ਸੁਭਾਉ। ੮. ਸੰ. आ- तमस्- ਆ- ਤਮ. ਗਾੜ੍ਹਾ ਅੰਧੇਰਾ. ਭਾਵ ਅਗ੍ਯਾਨ ਰੂਪ ਅੰਧਕਾਰ. "ਨਿੰਦਾ ਕਰਿ ਕਰਿ ਨਰਕ ਨਿਵਾਸੀ, ਅੰਤਰਿ ਆਤਮ¹ ਜਾਪੈ." (ਮਾਰੂ ਅਃ ਮ ਃ ੧)


ਸੰਗ੍ਯਾ- ਆਪਣੀ ਹਤ੍ਯਾ. ਖ਼ੁਦਕੁਸ਼ੀ.


ਸੰਗ੍ਯਾ- ਆਤਮਾ ਵਿੱਚ ਪ੍ਰਵੇਸ਼। ੨. ਆਤਮ ਵਿਚਾਰ ਲਈ ਦੇਸ਼ਾਟਨ (ਯਾਤ੍ਰਾ). "ਆਤਮ ਗਉਣੁ ਕਰੇਨਿ." (ਵਾਰ ਰਾਮ ੧. ਮਃ ੩)


ਸੰ. श्रात्मज्ञ. ਵਿ- ਆਪਣੇ ਆਪ ਨੂੰ ਜਾਣਨ ਵਾਲਾ. ਆਤਮਗਯਾਨੀ.


ਸੰਗ੍ਯਾ- ਮਨ ਰੂਪ ਦੁਰਗ. ਅੰਤਹ ਕਰਣ ਰੂਪ ਕਿਲਾ। ੨. ਦੇਹ ਰੂਪ ਦੁਰਗ. "ਆਤਮ ਗੜੁ ਬਿਖਮ ਤਿਨਾ ਹੀ ਜੀਤਾ." (ਮਾਝ ਮਃ ੫)


ਸੰ. आत्मज्ञान. ਸੰਗ੍ਯਾ- ਸ੍ਵਰੂਪ ਦਾ ਗ੍ਯਾਨ। ੨. ਪਾਰਬ੍ਰਹ੍‌ਮ ਦਾ ਜਾਣਨਾ.


ਸੰਗ੍ਯਾ- ਬ੍ਰਹਮਗ੍ਯਾਨੀ। ੨. ਸ੍ਵਰੂਪ ਦਾ ਗ੍ਯਾਤਾ.


ਸੰਗ੍ਯਾ- ਆਤਮ ਹਤ੍ਯਾ. ਖ਼ੁਦਕੁਸ਼ੀ.