اُ توں شروع ہون والے پنجابی لفظاں دے معنےਇ

ਹੀਰਾ. ਵਜ੍ਰ. ਦੇਖੋ, ਅਲਮਾਸ. "ਕਲਧੌਤ ਮੜ੍ਹੇ ਇਲਮਾਸ ਜਰੀ." (ਸਲੋਹ)


[الیِمانی] ਅਲੀਮਾਨੀ. ਸੰਗ੍ਯਾ- ਯਮਨ ਵਿੱਚ ਬਣੀ ਹੋਈ ਇੱਕ ਤਲਵਾਰ ਦੀ ਜਾਤਿ. "ਇਲਮਾਨੀਰੁ ਹਲੱਬੀ ਮਗ਼ਰਬਿ ਕਿਰਚ ਜਨੂਬੀ ਜਾਤੀ." (ਗੁਪ੍ਰਸੂ) ਇਲਮਾਨੀ ਅਰੁ (ਅਤੇ) ਹਲੱਬੀ.


ਸੰ. ਸੰਗ੍ਯਾ- ਇੱਕ ਦੈਤ, ਜੋ ਸਿੰਹਿਕਾ ਦੇ ਗਰਭ ਤੋਂ ਵਿਪ੍ਰਚਿੱਤਿ ਦਾ ਪੁਤ੍ਰ ਸੀ. ਇਸ ਦੀ ਕਥਾ ਮਹਾਭਾਰਤ ਅਤੇ ਰਾਮਾਇਣ ਵਿੱਚ ਇਉਂ ਲਿਖੀ ਹੈ ਕਿ ਉਹ ਆਪਣੇ ਭਾਈ 'ਵਾਤਾਪਿ' ਨੂੰ ਮੀਢਾ ਬਣਾਕੇ ਉਸ ਦਾ ਮਾਸ ਰਿੰਨ੍ਹਕੇ ਬ੍ਰਾਹਮਣਾਂ ਨੂੰ ਖਵਾਇਆ ਕਰਦਾ ਸੀ. ਭੋਜਨ ਪਿੱਛੋਂ ਜਦ ਵਾਤਾਪਿ ਨੂੰ ਆਵਾਜ਼ ਦਿੰਦਾ, ਤਦ ਉਹ ਬ੍ਰਾਹਮਣਾਂ ਦੇ ਪੇਟ ਪਾੜਕੇ ਬਾਹਰ ਆ ਜਾਂਦਾ. ਇਸ ਤਰਾਂ ਬੇਅੰਤ ਬ੍ਰਾਹਮਣ ਇਲ੍ਵਲ ਨੇ ਮਾਰੇ. ਪਰ ਇੱਕ ਵੇਰ ਅਗਸ੍ਤਿ ਮੁਨੀ ਵਾਤਾਪਿ ਨੂੰ ਖਾਕੇ ਹਜਮ ਕਰ ਗਿਆ, ਜਿਸ ਤੋਂ ਇਲ੍ਵਲ ਦਾ ਬੁਲਾਇਆ ਪੇਟ ਪਾੜਕੇ ਬਾਹਰ ਨਾ ਆ ਸਕਿਆ.


ਸੰਗ੍ਯਾ- ਵਿਸ਼੍ਰਵਾ ਮੁਨਿ ਦੀ ਇਸਤ੍ਰੀ ਅਤੇ ਕੁਬੇਰ ਦੀ ਮਾਤਾ. ਇਹ ਤ੍ਰਿਣਵਿੰਦੁ ਦੀ ਪੁਤ੍ਰੀ ਸੀ.


ਸੰ. ਸੰਗ੍ਯਾ- ਪਾਰਵਤੀ. ਦੁਰਗਾ। ੨. ਗਊ। ੩. ਪ੍ਰਿਥਿਵੀ। ੪. ਸਰਸ੍ਵਤੀ। ੫. ਰਾਜਾ ਇਕ੍ਸ਼ਾਕੁ ਦੀ ਇੱਕ ਪੁਤ੍ਰੀ। ੬. ਚਤੁਰ ਇਸਤ੍ਰੀ। ੭. ਧਾ- ਵਿਲਾਸ ਕਰਨਾ.


ਅ਼. [اِلّا] ਵ੍ਯ- ਪਰੰਤੂ. ਲੇਕਿਨ. ਪਰ.


ਦੇਖੋ, ਇਲਾਯਚੀ.


[اِلٰہ] ਵਿ- ਪੂਜ੍ਯ। ੨. ਸੰਗ੍ਯਾ- ਈਸ਼੍ਵਰ. ਕਰਤਾਰ. ਅੱਲਾ. "ਏ ਇਲਾਹ! ਤੈਂ ਇਹ ਕਸ ਕੀਨਾ?" (ਚਰਿਤ੍ਰ ੨੭੭)


ਅ਼. [اِلٰہی] ਵਿ- ਈਸ਼੍ਵਰੀਯ. ਕਰਤਾਰ ਨਾਲ ਸੰਬੰਧਿਤ. ਰੱਬੀ. "ਗੁਰੁਮੁਖਿ ਪਾਈ ਦਾਤ ਇਲਾਹੀ." (ਭਾਗੁ)


[اِلاق] ਪ੍ਰਕਾਸ਼. ਚਮਤਕਾਰ. ਚਮਕ.