اُ توں شروع ہون والے پنجابی لفظاں دے معنےਮ

ਅ਼. [مُلک] ਸੰਗ੍ਯਾ- ਦੇਸ਼। ੨. ਰਾਜ. ਬਾਦਸ਼ਾਹਤ.


ਹਿੰਦੁਸਤਾਨ ਦੇ ਪ੍ਰਬੰਧ ਦਾ ਵਡਾ ਅਹੁਦੇਦਾਰ. ਗਵਰਨਰ ਜਨਰਲ. ਵਾਇਸਰਾਇ.


ਦੇਖੋ, ਮੁਲਕ.


ਮੁਲਕ (ਦੇਸ਼) ਨਿਵਾਸੀ ਲੋਕਾਂ ਦਾ ਗਰੋਹ. ਮੁਲਕ ਦੀ ਪ੍ਰਜਾ.


ਦਾਮ ਦੇਕੇ ਲਿਆ ਹੋਇਆ. "ਮੁਲਖਰੀਦੀ ਲਾਲਾ ਗੋਲਾ." (ਮਾਰੂ ਮਃ ੧)


ਦੇਖੋ, ਮੁਲਕ. "ਅਲਹੁ ਏਕੁ ਮਸੀਤਿ ਬਸਤੁ ਹੈ, ਅਵਰੁ ਮੁਲਖੁ ਕਿਸੁ ਕੇਰਾ?" (ਪ੍ਰਭਾ ਕਬੀਰ)


ਦੇਖੋ, ਮੁਲਖਈਆ.


ਅ਼. [مُلزم] ਵਿ- ਜਿਸ ਉੱਪਰ ਇਲਜ਼ਾਮ (ਦੋਸ) ਲਾਇਆ ਗਿਆ ਹੈ.