اُ توں شروع ہون والے پنجابی لفظاں دے معنےਬ

ਵਿ- ਖ਼ਰਾਬ. ਮੰਦ. ਜੋ ਚੰਗਾ ਨਹੀਂ. "ਬੁਰਾ ਭਲਾ ਨ ਪਛਾਣਦੀ." (ਸ੍ਰੀ ਮਃ ੫) ੨. ਸੰਗ੍ਯਾ- ਵਿਧਵਾ ਹੋਣ ਪੁਰ ਮਾਪਿਆਂ ਵੱਲੋਂ ਇਸਤ੍ਰੀ ਨੂੰ ਮਿਲਿਆ ਧਨ ਵਸਤ੍ਰ ਗਹਿਣੇ ਆਦਿ ਸਾਮਾਨ। ੩. ਅੰਗੂਠੇ ਅਤੇ ਉਂਗਲ ਦਾ ਪਾਕਾ. ਦੇਖੋ, ਬੁਰਨਾਮਾ.


ਸੰਗ੍ਯਾ- ਬੁਰਾਪਨ. ਖ਼ਰਾਬੀ. ਖੋਟਾਪਨ. "ਸਦਾ ਪ੍ਰਭੁ ਹਾਜਰ, ਕਿਸ ਸਿਉ ਕਰਹੁ ਬੁਰਾਈ?" (ਰਾਮ ਮਃ ੫)


ਅ਼. [بُراق] ਵਿ- ਉੱਜਲ. "ਚਿਤ੍ਰਿਤ ਬੁਰਾਕ ਹੇ." (ਸਲੋਹ) ੨. ਸੰਗ੍ਯਾ- ਇੱਕ ਪੰਖਧਾਰੀ ਚਿੱਟਾ ਜੀਵ. ਜਿਸ ਦਾ ਕੱਦ ਖੱਚਰ ਅਤੇ ਗਧੇ ਦੇ ਵਿਚਕਾਰ ਹੈ. ਨੌਂਹ ਸ਼ੇਰ ਜੇਹੇ ਰਖਦਾ ਹੈ. ਜਬਰਾਈਲ ਫਰਿਸ਼ਤਾ ਇਸ ਪੁਰ ਹਜਰਤ ਮੁਹ਼ੰਮਦ ਨੂੰ ਚੜ੍ਹਾਕੇ ਸੱਤਵੇਂ ਆਸਮਾਨ ਖ਼ੁਦਾ ਪਾਸ ਲੈ ਗਿਆ ਸੀ. ਦੇਖੋ, 'ਮਿਸ਼ਕਾਤੁਲਮਸਾਬੀਹ਼. ' ਮੁਹੰਮਦਸਾਹਿਬ ਦੇ ਇਸ ਆਸਮਾਨੀ ਸਫਰ ਦਾ ਨਾਮ ਮਿਅ਼ਰਾਜ ਅਥਵਾ ਮੇਅ਼ਰਾਜ ( [معراج] ) ਅਤੇ ਮਸਰਾ ( [مسرےٰ] ) ਹੈ.


ਫ਼ਾ. [بُرادہ] ਸੰਗ੍ਯਾ- ਚੂਰਾ. ਚੂਰਣ.