اُ توں شروع ہون والے پنجابی لفظاں دے معنےਅ

ਕ੍ਰਿ- ਸ਼ਰੀਰ ਦੇ ਅੰਗਾਂ ਦਾ ਪੱਠਿਆਂ ਦੀ ਹਰਕਤ ਅਨੁਸਾਰ ਥਰਕਣਾ. ਹਿੰਦੂਮਤ ਵਿੱਚ ਅੰਗ ਫਰਕਣ ਤੋਂ ਕਈ ਸ਼ੁਭ ਅਸ਼ੁਭ ਫਲ ਮੰਨੇ ਹਨ. ਦੇਖੋ, ਵਾਲਮੀਕੀਯ ਰਾਮਾਇਣ ਆਰਨ੍ਯ ਕਾਂਡ, ਅਃ ੫੯. ਗੁਰੁਮਤ ਵਿੱਚ ਇਸ ਨਿਸ਼ਚੇ ਦਾ ਖੰਡਨ ਹੈ. "ਦੇਵੀ ਦੇਵ ਨ ਸੇਵਕਾ, ਤੰਤ ਨ ਮੰਤ ਨ ਫੁਰਣ ਵਿਚਾਰੇ." (ਭਾਗੁ)


ਦੇਖੋ, ਸਿਕੰਜਬੀ.


ਸੰ. ਵਿ- ਜਿਸ ਦਾ ਕੋਈ ਅੰਗ ਟੁੱਟਿਆ ਹੋਇਆ ਹੋਵੇ। ੨. ਸੰਗ੍ਯਾ- ਸ਼ਰੀਰ ਦੇ ਕਿਸੇ ਅੰਗ ਦਾ ਨਾ ਹੋਣਾ. ਅੰਗ ਦਾ ਅਭਾਵ.


ਪ੍ਰਾ. ਵਿ- ਪ੍ਰਿਯ. ਪਿਆਰਾ. "ਤੂੰ ਅੰਗਮ ਵਡ ਜਾਣਿਆ" (ਤੁਖਾ ਮਃ ੪) ਦੇਖੋ, ਅੰਗਾ.


ਸੰਗ੍ਯਾ- ਗੁਰੂ ਅੰਗਦ ਦੇਵ. "ਗੁਰੁਜਗਤ ਫਿਰਣ ਸੀਹ ਅੰਗਰਉ." (ਸਵੈਯੇ ਮਃ ੨. ਕੇ) ਫੇਰੂ ਦੇ ਸਿੰਘ ਰੂਪ ਸੁਪੁਤ੍ਰ ਗੁਰੂ ਅੰਗਦ ਜਗਤਗੁਰੂ. ੨. ਅੰਗਿਰਾ ਰਿਖੀ. ਦੇਖੋ, ਅੰਗਰੈ ਅਤੇ ਅੰਗਿਰਾ.