اُ توں شروع ہون والے پنجابی لفظاں دے معنےਬ

ਬੁੱਧਾ ਅਤੇ ਲੱਡਾ ਨਾਉਂ ਦੇ ਜਿਮੀਦਾਰਾਂ ਦਾ ਵਸਾਇਆ ਪਿੰਡ. ਹੁਣ ਇਹ ਭਟਿੰਡਾ ਜਾਖਲ ਦਿੱਲੀ ਰੇਲਵੇ ਦਾ ਸਟੇਸ਼ਨ (Budhlada) ਹੈ. ਭਾਈ ਸੰਤੋਖ ਸਿੰਘ ਨੇ ਲਿਖਿਆ ਹੈ ਕਿ ਬਰ੍ਹੇ ਪਿੰਡ ਤੋਂ ਚੱਲਕੇ ਗੁਰੂ ਤੇਗਬਹਾਦੁਰ ਸਾਹਿਬ ਇਸ ਗ੍ਰਾਮ ਵਿਰਾਜੇ ਹਨ.


ਇਹ ਸੂਫ਼ੀ ਖਿਆਲ ਦਾ ਪੰਜਾਬੀ ਕਵੀ ਕਸੂਰ ਨਿਵਾਸੀ ਸੀ. ਇਸ ਦੀਆਂ ਕਾਫੀਆਂ ਫਕੀਰਾਂ ਵਿੱਚ ਆਦਰ ਨਾਲ ਗਾਈਆਂ ਜਾਂਦੀਆਂ ਹਨ, ਬੁਲ੍ਹੇਸ਼ਾਹ ਦਾ ਦੇਹਾਂਤ ਸਨ ੧੧੭੧ ਹਿਜਰੀ ਵਿੱਚ ਹੋਇਆ ਹੈ.