ਅ਼. [عِلاقہ] ਅ਼ਲਾਕ਼ਹ. ਸੰਗ੍ਯਾ- ਸੰਬੰਧ. ਤਅ਼ੱਲੁਕ਼। ੨. ਪ੍ਰਾਂਤ. ਦੇਸ਼। ੩. ਰਾਜ (ਰਾਜ੍ਯ).
ਦੇਖੋ, ਇਲਾਯਚੀ.
nan
ਅ਼. [علاج] ਸੰਗ੍ਯਾ- ਯਤਨ. ਉਪਾਇ। ੨. ਰੋਗ ਦੂਰ ਕਰਨ ਦਾ ਸਾਧਨ। ੩. ਯੁਕਤਿ. ਤਦਬੀਰ.
ਦੇਖੋ, ਇਲਾਵਰਤ.
ਅ਼. [اعلام] ਇਅ਼ਲਾਮ. ਸਰਟੀਫ਼ਿਕੇਟ. ਸਿਫ਼ਾਰਸ਼ੀ ਪਤ੍ਰ. ਪ੍ਰਸ਼ੰਸਾ ਪਤ੍ਰ. ੨. ਪਰਵਾਨਾ. ਆਗ੍ਯਾਪਤ੍ਰ. "ਤਬ ਕਾਜੀ ਲਿਖਦੀਨ ਇਲਾਮ." (ਗੁਪ੍ਰਸੂ) "ਤਾਂ ਸੋਂ ਲਰ ਕਾਜੀ ਪਹਿ ਗਈ। ਲੈ ਇਲਾਮ ਪ੍ਯਾਦਨ ਸੰਗ ਅਈ." (ਚਰਿਤ੍ਰ ੩੩੪)
ਦੇਖੋ, ਅਲਾਮਤ.
ਸੰ. ऐला. ਏਲਾ. ਸੰਗ੍ਯਾ- ਲਾਇਚੀ. L. Alpinia Cardamomum. ਹ਼ਕੀਮਾਂ ਨੇ ਇਸ ਦੀ ਤਾਸੀਰ ਗਰਮ ਖ਼ੁਸ਼ਕ ਲਿਖੀ ਹੈ. ਇਹ ਦਿਲ ਅਤੇ ਦਿਮਾਗ ਨੂੰ ਤਾਜ਼ਾ ਕਰਨ ਵਾਲੀ ਹੈ. ਭੁੱਖ ਵਧਾਉਂਦੀ ਅਤੇ ਮੂੰਹ ਦੀ ਦੁਰਗੰਧ ਹਟਾਉਂਦੀ ਹੈ. ਕੰਠ ਸਾਫ ਕਰਦੀ ਹੈ. ਗੁਰਦੇ ਅਤੇ ਮਸਾਨੇ ਦੇ ਰੋਗ ਦੂਰ ਕਰਦੀ ਹੈ. ਛਰਦਿ (ਕ਼ਯ) ਬੰਦ ਕਰਦੀ ਹੈ.
ਸੰਗ੍ਯਾ- ਇਲਾਇਚੀ ਦਾ ਬੀਜ ਖੰਡ ਵਿੱਚ ਪਾਗਿਆ ਹੋਇਆ. ਅੰਮ੍ਰਿਤਸਰ ਜੀ ਇਹ ਮਿਠਾਈ ਗੁਰੂ ਸਾਹਿਬ ਨੂੰ ਅਰਪਨ ਕਰਕੇ ਲੋਕ ਘਰੀਂ ਪ੍ਰਸਾਦ ਲੈ ਜਾਂਦੇ ਹਨ. ਇਸ ਨੂੰ ਮਖਾਣਾ ਭੀ ਆਖਦੇ ਹਨ. ਦੇਖੋ, ਮਖਾਣਾ.
ਸੰ. इलावर्त. ਅਥਵਾ इलावृत. ਸੰਗ੍ਯਾ- ਭਾਗਵਤ ਅਨੁਸਾਰ ਜੰਬੂਦ੍ਵੀਪ ਦਾ ਇੱਕ ਖੰਡ, ਜੋ ਮਾਲ੍ਯਵਾਨ ਪਰਬਤ ਤੋਂ ਪੱਛਮ ਵੱਲ, ਗੰਧਮਾਦਨ ਤੋਂ ਪੂਰਵ, ਨੀਲਗਿਰਿ ਤੋਂ ਦੱਖਣ, ਅਤੇ ਨਿਸਿਦ ਪਹਾੜ ਤੋਂ ਉੱਤਰ ਵੱਲ ਹੈ.
ਦੇਖੋ, ਅਲਾਵਾ.
ਦੇਖੋ, ਇਲਾਵਰਤ.