ਘਾਟੀਆਂ ਵਿੱਚ. ਦੇਖੋ, ਚੰਚਲਚੀਤ.
ਸੰਗ੍ਯਾ- ਘਾੜਤ. "ਘਾਟ ਘੜਤ ਭ੍ਯੋ ਸ੍ਵਰਨ ਕੋ." (ਚਰਿਤ੍ਰ ੭੦) ੨. ਸੰ. ਘੱਟ. ਜਲਮਾਰਗ. ਪਾਣੀ ਭਰਨ ਦਾ ਰਸਤਾ. "ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ." (ਸ. ਕਬੀਰ) ਗੰਗਾ ਜਮੁਨਾ ਤੋਂ ਭਾਵ ਇੜਾ ਪਿੰਗਲਾ ਹੈ।#੩. ਰਸਤਾ. ਮਾਰਗ. "ਆਪੇ ਗੁਰੁ, ਚੇਲਾ ਹੈ ਆਪੇ, ਆਪੇ ਦਸੇ ਘਾਟੁ." (ਵਾਰ ਗੂਜ ੧. ਮਃ ੩)#੪. ਮਨ ਦੀ ਘਾੜਤ. ਸੰਕਲਪ. ਖ਼ਯਾਲ. "ਤਾਲ ਮਦੀ ਰੇ ਘਟ ਕੇ ਘਾਟ." (ਆਸਾ ਮਃ ੧) ੫. ਅਸਥਾਨ. ਜਗਹਿ. "ਨਾਨਕ ਕੇ ਪ੍ਰਭੁ ਘਟਿ ਘਟੇ ਘਟਿ ਹਰਿ ਘਾਟ." (ਕਾਨ ਮਃ ੪. ਪੜਤਾਲ)#੬. ਵਿ- ਘੱਟ. ਕਮ. ਨ੍ਯੂਨ. "ਘਾਟ ਨ ਕਿਨ ਹੀ ਕਹਾਇਆ." (ਸ੍ਰੀ ਅਃ ਮਃ ੫) ੭. ਦੇਖੋ, ਘਾਠ.; ਦੇਖੋ, ਘਾਟ.
ਕ੍ਰਿ. ਵਿ- ਰਸਤੇ ਰਸਤੇ. ਰਾਹੇ ਰਾਹ। ੨. ਹਰੇਕ ਰਸਤੇ ਵਿੱਚ। ੩. ਤੋਟਾ ਹੀ ਤੋਟਾ. ਘਾਟਾ ਹੀ ਘਾਟਾ. "ਬਿਨੁ ਗੁਰੁ ਘਾਟੇ ਘਾਟ." (ਸਿਧਗੋਸਟਿ)
nan
nan
ਘਟਦਾ ਹੈ. ਕਮ ਹੁੰਦਾ ਹੈ. "ਮਾਨੁ ਮਹਤੁ ਜਸੁ ਘਾਟੈ." (ਗੂਜ ਮਃ ੫)
ਦੇਖੋ, ਘਾਟਾ.
ਸੰ. ਵਾਟ੍ਯ. ਸੰਗ੍ਯਾ- ਛਿਲਕਾ ਉਤਾਰਕੇ ਭੁੰਨੇ ਹੋਏ ਜੌਂ.
ਸੰਗ੍ਯਾ- ਭੁੰਨੇ ਹੋਏ ਜੌਂ (ਘਾਠ) ਉਬਾਲਕੇ ਉਨ੍ਹਾਂ ਦਾ ਕੱਢਿਆ ਹੋਇਆ ਗਾੜ੍ਹਾ ਜਲ. ਆਸ਼ੇ ਜੌ.
ਸੰਗ੍ਯਾ- ਘਾਟਾ। ੨. ਵਿੱਪਤਿ. ਮੁਸੀਬਤ. "ਤਾਤ ਭਯੋ ਜਬ ਘਾਠੋ." (ਕ੍ਰਿਸਨਾਵ) ਜਦ ਬ੍ਰਹਮਾ ਨੂੰ ਮੁਸੀਬਤ ਪਈ.