اُ توں شروع ہون والے پنجابی لفظاں دے معنےਕ

ਸੰਗ੍ਯਾ- ਕੁਲਘਾਤ. "ਕਈ ਬਾਣ ਕੁਲਹਤ੍ਰਤਾ ਕੋ ਚਲਾਏ." (ਪਾਰਸਾਵ)


ਵਿ- ਕੁਲਘਾਤਕ। ੨. ਦੇਖੋ, ਕੁਲਹ। ੩. ਦੇਖੋ, ਕੁਲਾਭ.


ਸੰ. ਸੰਗ੍ਯਾ- ਇੱਕ ਬਿਰਛ, ਜਿਸ ਨੂੰ ਮਕਰਤੇਂਦੂਆ ਭੀ ਆਖਦੇ ਹਨ. L. strychnos Nuxvomica । ੨. ਕੁਚਲੇ ਦਾ ਬਿਰਛ। ੩. ਹਰੇ ਰੰਗ ਦਾ ਸੱਪ। ੪. ਦੀਪਕ. ਦੀਵਾ। ੫. ਇੱਕ ਛੰਦ. ਦਸਮਗ੍ਰੰਥ ਵਿੱਚ ਕੁਲਕ ਦਾ ਰੂਪ ਹੈ- ਚਾਰ ਚਰਣ, ਪ੍ਰਤਿ ਚਰਣ- ਭ, ਜ. , .#ਉਦਾਹਰਣ-#ਧੰਧਕਤ ਇੰਦ। ਚੰਚਕਤ ਚੰਦ।#ਥੰਥਕਤ ਪੌਨ। ਭੰਭਜਤ ਮੌਨ।। (ਦੱਤਾਵ)#(ਅ) ਦੂਜਾ ਰੂਪ ਹੈ- ਪ੍ਰਤਿ ਚਰਣ ਅੱਠ ਮਾਤ੍ਰਾ, ਅੰਤ ਦੋ ਗੁਰੁ. ਇਸ ਭੇਦ ਦਾ ਨਾਉਂ "ਛਕਤ" ਭੀ ਹੈ.#ਉਦਾਹਰਣ-#ਦੁੰਦਭਿ ਬਾਜੇ। ਸਭ ਸੁਰ ਗਾਜੇ.#ਸੀਸ ਨਿਵਾਯੇ। ਸਭ ਸੁਖ ਪਾਏ।। (ਚੰਡੀ ੨)#(ੲ) ਤੀਜਾ ਰੂਪ ਹੈ, ਪ੍ਰਤਿ ਚਰਣ ੮. ਮਾਤ੍ਰਾ. ਅੰਤ ਗੁਰੁ ਲਘੁ ਦਾ ਨਿਯਮ ਨਹੀਂ, ਇਸ ਭੇਦ ਦਾ ਨਾਉਂ "ਪ੍ਰਸਿੱਧ" ਹੈ.#ਉਦਾਹਰਣ-#ਗਹਿ ਬਹੁ ਬਰਿਯਤ। ਨਰਕਹਿਂਡਰਿਯਤ।#ਅਸ ਦੁਰਕਰਮੰ। ਛੁਟ ਜਗ ਧਰਮੰ। (ਕਲਕੀ)#ਪਾਪਨ ਭਰਜਨ। ਪੁਨ੍ਯਨ ਭਰ ਜਨ।#ਮਰਜਨ ਕਰ ਜਨ। ਕਰਤ ਅਮਰ ਜਨ ॥¹#(ਚਕ੍ਰਧਰਚਰਿਤ੍ਰ ਚਾਰੁਚੰਦ੍ਰਿਕਾ)#੬. ਤਿੰਨ ਸਲੋਕਾਂ ਵਿੱਚ ਇੱਕ ਕ੍ਰਿਯਾਪਦ ਆਵੇ, ਅਰਥਾਤ ਜੋ ਬਾਤ ਸ਼ੁਰੂ ਕੀਤੀ ਹੈ ਉਹ ਤਿੰਨ ਸਲੋਕਾਂ ਵਿੱਚ ਖਤਮ ਹੋਵੇ, ਉਸ ਨੂੰ "ਕੁਲਕ" ਆਖਦੇ ਹਨ.


ਇੱਕ ਛੰਦ. ਦਸਮਗ੍ਰੰਥ ਵਿੱਚ ਇਹ "ਸ਼ਸ਼ਿਵਦਨਾ" ਦਾ ਹੀ ਰੂਪ ਹੈ. ਅਰਥਾਤ ਪ੍ਰਤਿ ਚਰਣ, ਨ, ਯ. , .#ਉਦਾਹਰਣ-#ਸਰਸਿਜ ਰੂਪੰ। ਸਭ ਭਟ ਭੂਪੰ।#ਅਤਿ ਛਬਿ ਸੋਭੰ। ਮਿਨ ਗਨ ਲੋਭੰ ॥ (ਕਲਕੀ)


ਫ਼ਾ. [قُلقُل] ਅਨੁ- ਸੁਰਾਹੀ ਅਥਵਾ ਬੋਤਲ ਵਿੱਚੋਂ ਪਾਣੀ ਸ਼ਰਾਬ ਆਦਿ ਦੇ ਨਿਕਲਨ ਤੋਂ ਹੋਈ ਧੁਨਿ.