اُ توں شروع ہون والے پنجابی لفظاں دے معنےਅ

ਸੰ. अञ्चल- ਅੰਚਲ. ਸੰਗ੍ਯਾ- ਦਾਮਨ. ਲੜ. ਪੱਲਾ. "ਅੰਚਲ ਗਹਿਆ ਸਾਧੁ ਕਾ." (ਆਸਾ ਮਃ ੫. ਬਿਰਹੜੇ) "ਅੰਚਲਾ ਗਹਾਇਓ ਜਨ ਅਪਨੇ ਕਉ." (ਨਟ ਮਃ ੫)੨ ਵਸਤ੍ਰ. "ਕਹੂੰ ਚੰਚਲਾ ਅੰਚਲਾ ਕੋ ਬਨਾਵੈ." (ਚਰਿਤ੍ਰ ੪੦੫)


ਦੇਖੋ, ਅੰਜਲੀ.


ਸੰ. अञ्ज. ਧਾ- ਸਾਫ਼ ਕਰਨਾ. ਜਾਣਾ. ਸਲਾਹੁਣਾ. ਚਮਕਨਾ. ਤੇਲ ਮਲਨਾ. ਸ਼ਿੰਗਾਰਨਾ.


ਦੇਖੋ, ਅੰਜਨ। ੨. ਸੰਗ੍ਯਾ- ਆਨਯਨ. ਲਿਆਉਣਾ. ਆਣਨਾ. "ਚੁਣ ਚੁਣ ਅੰਜਣ ਬੂਟੀਆਂ." (ਭਾਗੁ)


ਸੰ. अञ्जन. ਸੰਗ੍ਯਾ- ਸੁਰਮਾ. ਕੱਜਲ. ਦੇਖੋ, ਅੰਜ ਧਾ. "ਗਿਆਨ ਅੰਜਨ ਗੁਰਿ ਦੀਆ ਅਗਿਆਨ ਅੰਧੇਰ ਬਿਨਾਸ." (ਸੁਖਮਨੀ) ੨. ਸ੍ਯਾਹੀ. ਰੌਸ਼ਨਾਈ। ੩. ਮਾਇਆ. "ਅੰਜਨ ਮਾਹਿ. ਨਿਰੰਜਨ ਰਹੀਐ." (ਸੂਹੀ ਮਃ ੧) ੪. ਅੰਜਨ ਗਿਰਿ. ਸੁਰਮੇ ਦਾ ਪਹਾੜ, ਜਿਸ ਦਾ ਜਿਕਰ ਵਾਲਮੀਕਿ ਰਾਮਾਇਣ ਵਿੱਚ ਆਇਆ ਹੈ। ੫. ਰਾਤ। ੬. ਅਭ੍ਯੰਜਨ. ਲੇਪ. ਬਟਨਾ. ਦੇਖੋ, ਅੰਜ ਧਾ. "ਗਿਆਨ ਅੰਜਨਿ ਮੇਰਾ ਮਨੁ ਇਸਨਾਨੈ." (ਧਨਾ ਅਃ ਮਃ ੫) ੭. ਕਿਰਲੀ. ਛਿਪਕਲੀ। ੮. ਸੰ. अजन- ਅਜਨ. ਗੋਸ਼ਾ ਨਸ਼ੀਨੀ. ਤਨਹਾਈ. ਏਕਾਂਤ. "ਆਪੇ ਸਭ ਘਟ ਭੋਗਵੈ ਸੁਆਮੀ. ਆਪੇ ਹੀ ਸਭ ਅੰਜਨ." (ਵਾਰ ਬਿਹਾ ਮਃ ੪) "ਜੀਅ ਉਪਾਇ ਜੁਗਤਿ ਵਸਿ ਕੀਨੀ ਆਪੇ ਗੁਰਮੁਖਿ ਅੰਜਨ." (ਮਲਾ ਅਃ ਮਃ ੧) ੯. ਚੰਬੇ ਦੇ ਪਹਾੜ ਦੀ ਬੋਲੀ ਵਿੱਚ ਅੰਜਨ ਦਾ ਅਰਥ ਹੈ ਗੱਠਜੋੜਾ. ਦੁਲਹਾ ਦੁਲਹਨ ਦੇ ਵਸਤ੍ਰ ਨੂੰ ਦਿੱਤੀ ਗੰਢ.


ਦੇਖੋ, ਅੰਜਨ ੪.


ਕ੍ਰਿ. - ਅੰਜਨ ਲਾਉਣਾ. ਸੁਰਮਾ ਪਾਉਣਾ. "ਅੰਜਨ ਤੈਸਾ ਅੰਜੀਐ ਜੈਸਾ ਪਿਰੁ ਭਾਵੈ." (ਸੂਹੀ ਛੰਤ ਮਃ ੧) ੨. ਸੰ. ਸੰਗ੍ਯਾ- ਗੁਹਾਂਜਣੀ. ਅੱਖ ਦੀ ਪਲਕ ਵਿੱਚ ਨਿਕਲੀ ਫੁਨਸੀ. ਗੂੰਹਤ੍ਰਿੱਕੀ. Sty. 3. ਸ਼ਸਤ੍ਰਨਾਮਮਾਲਾ ਵਿੱਚ ਕੱਜਲ ਆਦਿਕ ਸਿੰਗਾਰ ਲਾਉਣ ਵਾਲੀ ਯੁਵਾ ਇਸਤ੍ਰੀ ਦਾ ਨਾਉਂ ਅੰਜਨਾ ਆਇਆ ਹੈ. "ਅੰਜਨਾਨ ਕੇ ਨਾਮ ਲੈ." ੪. ਹਨੂਮਾਨ ਦੀ ਮਾਂ. ਦੇਖੋ, ਅੰਜਨੀ.


ਕ੍ਰਿ. ਵਿ- ਅੰਜਨ ਨਾਲ। ੨. ਅਭ੍ਯੰਜਨ (ਬਟਨੇ) ਨਾਲ. ਦੇਖੋ, ਅੰਜਨ ੬.