اُ توں شروع ہون والے پنجابی لفظاں دے معنےਬ

ਸੰਗ੍ਯਾ- ਕਿਸੇ ਛਿਦ੍ਰ ਵਿੱਚੋਂ ਜ਼ੋਰ ਨਾਲ ਨਿਕਲੀ ਹੋਈ ਜਲਧਾਰਾ. ਬੰਬ. ਮੰਬਅ਼.


ਵ੍ਯ- ਸ਼ੋਕ ਅਤੇ ਦੁੱਖ ਭਰੀ ਇਸਤ੍ਰੀਆਂ ਦੀ ਪੁਕਾਰ। ੨. ਫ਼ਾ. [بو] ਸੰਗ੍ਯਾ- ਗੰਧ। ੩. ਆਸ਼ਾ. ਉਮੀਦ.


ਭੂਆ. ਪਿਤਾ ਦੀ ਭੈਣ। ੨. ਹਰਿਗੋਬਿੰਦਪੁਰ ਦਾ ਵਸਨੀਕ ਤੇਹਣ ਖਤ੍ਰੀ ਭਾਈ ਬੂਆ, ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਗੁਰੂਸਾਹਿਬ ਨੇ ਇਸ ਨੂੰ ਪ੍ਰਚਾਰਕ ਥਾਪਕੇ ਮੰਜੀ ਬਖ਼ਸ਼ੀ.


ਇੱਕ ਪ੍ਰਕਾਰ ਦਾ ਨਿਕੰਮਾ ਘਾਹ, ਜੋ ਖਾਸ ਕਰਕੇ ਤਿਲਾਂ ਦੇ ਖੇਤਾਂ ਵਿੱਚ ਹੁੰਦਾ ਹੈ। ੨. ਅ਼. [بوار] ਬਵਾਰ. ਤਬਾਹੀ. ਬਰਬਾਦੀ। ੩. ਬਿਨਾ ਬੀਜੇ ਵਾਰੇ ਖੇਤ। ੪. ਵਿ- ਨਿਸ੍ਫਲ. ਨਿਕੰਮਾ. "ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ." (ਵਾਰ ਆਸਾ) "ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ." (ਸੁਖਮਨੀ)


ਫ਼ਾ. [بوئے] ਸੰਗ੍ਯਾ- ਗੰਧ.