اُ توں شروع ہون والے پنجابی لفظاں دے معنےਬ

ਇਹ ਕਪਤਾਨ ਮਰੇ ਦਾ ਪੇਸ਼ਕਾਰ ਸੀ. ਇਸੇ ਨੇ ਪਹਿਲਾਂ ਅੰਗ੍ਰੇਜ਼ਾਂ ਨੂੰ ਸਿੱਖਪੰਥ ਦਾ ਹਾਲ ਲਿਖਕੇ ਦਿੱਤਾ ਸੀ. ਦੇਖੋ, ਮਰੇ.#ਸਰਦਾਰ ਰਤਨਸਿੰਘ ਨੇ ਇਹ ਸਮਝਕੇ ਕਿ ਮੌਲਵੀ ਬੂਟੇਸ਼ਾਹ ਸਿੱਖਾਂ ਦਾ ਸਹੀ ਹਾਲ ਨਹੀਂ ਲਿਖੇਗਾ, ਮਰੇ ਸਾਹਿਬ ਨੂੰ ਖੁਦ ਸਿੱਖ ਇਤਿਹਾਸ ਨੋਟ ਕਰਵਾਇਆ, ਜਿਸ ਦਾ ਰੂਪਾਂਤਰ ਪੰਥਪ੍ਰਕਾਸ਼ ਹੋਇਆ. "ਬੂਟੇਸ਼ਾਹ ਮੌਲਵੀ ਰਹਾ." (ਪੰਪ੍ਰ) ਦੇਖੋ, ਪੰਥਪ੍ਰਕਾਸ਼ ਅਤੇ ਰਤਨਸਿੰਘ


ਕ੍ਰਿ- ਡੁੱਬਣਾ. ਦੇਖੋ, ਬੁਡਣਾ. "ਬੂਡਹੁਗੇ ਪਰਿਵਾਰ ਸਹਿਤ." (ਮਾਰੂ ਕਬੀਰ) "ਬੂਡਤ ਕਉ ਜੈਸੇ ਬੇੜੀ ਮਿਲਤ." (ਮਾਲੀ ਮਃ ੫) "ਬੂਡਾ ਦੁਰਜੋਧਨ ਪਤਿ ਖੋਈ." (ਗਉ ਅਃ ਮਃ ੧)


ਵਿ- ਡੁੱਬਿਆ ਹੋਇਆ. ਦੇਖੋ, ਬੁਡਣਾ. "ਬੂਡੜੈ ਕਿਆ ਤਿਸੁ ਚਾਰੋ." (ਵਡ ਅਲਾਹਣੀ ਮਃ ੧)


ਡੱਬੀ ਡੁਬੀ ਦੇਖੋ, ਬੁੜਣਾ. "ਬੂਡੀ! ਘਰੁ ਘਾਲਿਓ." (ਧਨਾ ਛੰਤ ਮਃ ੧) ੨. ਸੰਗ੍ਯਾ- ਹਵਾ ਵਿੱਚ ਉਡਣ ਵਾਲੀ, ਗੁੱਡੀ. ਪਤੰਗ. "ਦਹ ਦਿਸ ਬੂਡੀ ਪਵਨੁ ਝੁਲਾਵੈ." (ਗਉ ਕਬੀਰ) ਸ਼ਰੀਰ ਗੁੱਡੀ ਨੂੰ ਪ੍ਰਾਰਬਧਪੌਣ ਝੁਲਾਵੈ (ਚਲਾਂਉਂਦੀ ਹੈ).


ਵਿ- ਵ੍ਰਿੱਧ. ਬੁੱਢਾ. "ਬਾਰੇ ਬੂਢੇ ਤਰੁਨੇ ਭਈਆ." (ਬਿਲਾ ਕਬੀਰ) ੨. ਦੇਖੋ, ਬੁੱਢਾ ਬਾਬਾ.


ਸੰਗ੍ਯਾ- ਬੂਈਂ. ਇੱਕ ਪ੍ਰਕਾਰ ਦਾ ਪੌਧਾ, ਜਿਸ ਦੀ ਸੁਆਹ ਤੋਂ ਸੱਜੀ ਖਾਰ ਬਣਦਾ ਹੈ। ੨. ਬੂਨ. ਕਾਫ਼ੀ ਕਾਹਵਾ. Coffea Arabica