اُ توں شروع ہون والے پنجابی لفظاں دے معنےਕ

ਅ਼. [قُلابہ] ਕ਼ਲਬ (ਉਲਟਿਆ ਹੋਇਆ). ਲੋਹੇ ਦੀ ਚੂੜੀ. ਕਿਸੇ ਚੀਜ਼ ਨੂੰ ਮੋੜਕੇ ਬਣਾਈ ਹੋਈ ਚੂੜੀ. ਇਸੇ ਤੋਂ ਨਹਿਰ ਦੇ ਨਲਕੇ ਦਾ ਨਾਉਂ ਕੁਲਾਬਾ ਹੈ। ੨. ਬੰਬਈ ਦਾ ਇੱਕ ਰੇਲ ਦਾ ਅੱਡਾ (terminus).


ਦੇਖੋ, ਕੁਲਾਹ ੨.


ਘਮਰੌਦੇ ਅਤੇ ਬਘੌਰ ਦੇ ਮੱਧ ਇਕ ਨਗਰ. ਇਸ ਥਾਂ ਦਸ਼ਮੇਸ਼ ਨਾਦੇੜ ਨੂੰ ਜਾਂਦੇ ਬਾਰਾਂ ਦਿਨ ਵਿਰਾਜੇ ਹਨ. "ਨਗਰ ਕੁਲਾਯਤ ਸੁੰਦਰ ਥਾਇ। x x ਦ੍ਵਾਦਸ ਦਿਵਸ ਬਸ੍ਯੋ ਤਹਿਂ ਡੇਰਾ." (ਗੁਪ੍ਰਸੂ)


ਸੰ. ਸੰਗ੍ਯਾ- ਕੁੰਭਕਾਰ. ਘੁਮਿਆਰ. ਦੇਖੋ, ਫ਼ਾ. [کُلال]


ਕੁਲਾਲ (ਕੁੰਭਕਾਰ) ਦੀ ਇਸਤ੍ਰੀ. ਘੁਮਿਆਰੀ.


ਤੁ. [قُلانچ] ਕ਼ੁਲਾਂਚ. ਸੰਗ੍ਯਾ- ਛਾਲ. ਕੁਦਾੜੀ. ਟਪੂਸੀ. "ਮਾਰ ਕੁਲਾਂਚ ਤਜੀ ਤਬ ਸ੍ਯੰਦਨ." (ਗੁਪ੍ਰਸੂ) "ਕੁਲਾਚਨ ਦੈਕਰ ਯੁੱਧ ਕਰੈਂ." (ਕ੍ਰਿਸਨਾਵ)


ਕੁਲ (ਵੰਸ਼) ਵਿੱਚ. "ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ." (ਗਉ ਕਬੀਰ) ਦੇਖੋ, ਨਿਮਲੁ.


ਸੰ. ਸੰਗ੍ਯਾ- ਵਜ੍ਰ. ਪਹਾੜਾਂ ਨੂੰ ਤੋੜਨ ਵਾਲਾ ਇੰਦ੍ਰ ਦਾ ਸ਼ਸਤ੍ਰ। ੨. ਬਿਜਲੀ ਦਾ ਆਘਾਤ। ੩. ਕੁਹਾੜਾ. ਪਰਸ਼ੁ। ੪. ਹੀਰਾ ਰਤਨ.


ਸੰਗ੍ਯਾ- ਇੰਦ੍ਰ, ਕੁਲਿਸ਼ (ਵਜ੍ਰ) ਧਾਰਨ ਵਾਲਾ. ਵਜ੍ਰ ਹੈ ਜਿਸ ਦੇ ਹੱਥ ਵਿੱਚ.


ਸੰ. कुलिङ्ग ਇੱਕ ਪ੍ਰਕਾਰ ਦਾ ਚੂਹਾ। ੨. ਚਿੜਾ। ੩. ਚਰਿਤ੍ਰ ੫੨ ਵਿੱਚ ਕਿਸੇ ਲਿਖਾਰੀ ਨੇ ਕਲਿੰਗ ਦੀ ਥਾਂ ਕੁਲਿੰਗ ਲਿਖ ਦਿੱਤਾ ਹੈ. ਦੇਖੋ, ਕਲਿੰਗ। ੪. ਦੇਖੋ, ਕੁਲੰਗ। ੫. ਖੋਟਾ ਲਿੰਗ (ਚਿੰਨ੍ਹ) ੬. ਵਿ- ਖੋਟੇ ਚਿੰਨ੍ਹ ਵਾਲਾ.