اُ توں شروع ہون والے پنجابی لفظاں دے معنےਇ

ਯੌਂਹੀ. ਐਸੇ ਹੀ. ਇਉਂ ਹੀ. ਇਵੇਂ ਹੀ. ਦੇਖੋ, ਇਵ. "ਬਿਖਈ ਦਿਨ ਰੈਨ ਇਵ ਹੀ ਗੁਦਾਰੈ." (ਸਾਰ ਮਃ ੫) ਭਾਵ- ਵ੍ਰਿਥਾ ਵਿਤਾਉਂਦਾ ਹੈ.


ਅ਼. [عوض] ਇ਼ਵਜ, ਸੰਗ੍ਯਾ- ਬਦਲਾ. ਪ੍ਰਤਿ- ਬਦਲਾ. ਵਟਾਂਦਰਾ.


ਕ੍ਰਿ. ਵਿ- ਐਹੋ ਜੇਹਾ. ਅਜੇਹਾ. ਐਸਾ. "ਫਿਟ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟ." (ਵਾਰ ਸੂਹੀ ਮਃ ੧)


ਕ੍ਰਿ. ਵਿ- ਏਵੰ. ਇਸ ਤਰਾਂ. ਐਸੇ. ਇਉਂ.


ਸੰ. इडा. ਇਡਾ. (ਇਲ੍‌- ਅਚ੍‌) ਸੰਗ੍ਯਾ- ਯੋਗੀਆਂ ਦੀ ਮੰਨੀ ਹੋਈ ਇੱਕ ਨਾੜੀ, ਜੋ ਖੱਬੀ ਨਾਸਿਕਾ ਤੋਂ ਲੈ ਕੇ ਕੰਗਰੋੜ ਦੇ ਖੱਬੇ ਪਾਸੇ ਹੁੰਦੀ ਹੋਈ ਦਿਮਾਗ਼ ਵਿੱਚ ਪਹੁੰਚਦੀ ਹੈ. ਇਸ ਨਾੜੀ ਦੁਆਰਾ ਯੋਗੀ ਪ੍ਰਾਣਾਯਾਮ ਦਾ ਅਭਿਆਸ ਕਰਦੇ ਹਨ. ਇਸ ਦਾ ਨਾਉਂ ਚੰਦ੍ਰਨਾੜੀ ਭੀ ਹੈ, ਕਿਉਂਕਿ ਇਸ ਦਾ ਦੇਵਤਾ ਚੰਦ੍ਰਮਾ ਮੰਨਿਆ ਹੈ. "ਇੜਾ ਪਿੰਗਲਾ ਸੁਖਮਨ ਬੰਦੇ." (ਗਉ ਕਬੀਰ) ੨. ਗਊ। ੩. ਪ੍ਰਿਥਿਵੀ। ੪. ਉਸਤਤਿ. ਤਅ਼ਰੀਫ਼। ੫. ਦੇਵੀ. ਦੁਰਗਾ. "ਇੜਾ ਮ੍ਰਿੜਾ ਭੀਮਾ ਜਗਧਾਤ੍ਰੀ." (ਸਲੋਹ) ੬. ਪੁਰੂਰਵਾ ਦੀ ਮਾਂ, ਜੋ ਬੁਧ ਦੀ ਇਸਤ੍ਰੀ ਅਤੇ ਵੈਵਸ੍ਵਤ ਮਨੁ ਦੀ ਪੁਤ੍ਰੀ ਲਿਖੀ ਹੈ। ੭. ਕ੍ਰਿਸਨ ਜੀ ਦੀ ਮਤੇਈ, ਵਸੁਦੇਵ ਦੀ ਇਕ ਇਸਤ੍ਰੀ.


ਕ੍ਰਿ. ਵਿ- ਇਉਂਕਰ. ਇਸ ਤਰਾਂ. ਇਸ ਢਬ. ਯੌਂਕਰ। ੨. ਸੰਗ੍ਯਾ- ਇੰਦਿਰਾ ਦੀ ਥਾਂ ਕ੍ਰਿਸਨਾਵਤਾਰ ਵਿੱਚ ਇੰਕਰ ਸ਼ਬਦ ਲਿਖਿਆ ਗਿਆ ਹੈ. ਇੰਦਿਰਾ ਦਾ ਅਰਥ ਹੈ ਲੱਛਮੀ. "ਇੰਕਰ ਆਇ ਗਈ ਹਰਿ ਪਾਹੀ." (ਕ੍ਰਿਸਨਾਵ)


ਸੰ. इङ् ग्. ਧਾ- ਜਾਣਾ. ਕੰਬਣਾ। ੨. ਸੰਗ੍ਯਾ- ਚਿੰਨ੍ਹ. ਨਿਸ਼ਾਨ। ੩. ਹਰਕਤ. ਚੇਸ੍ਟਾ। ੪. ਇਸ਼ਾਰਾ. ਸੰਨਤ. ਸੈਨਤ.


ਦੋਖੋ, ਇੰਗਿਤ.