اُ توں شروع ہون والے پنجابی لفظاں دے معنےਘ

ਸੰਗ੍ਯਾ- ਘਨ. ਗਾੜ੍ਹਾ ਚਿੱਕੜ, ਜੋ ਲਿਪਾਈ ਲਈ ਬਣਾਇਆ ਜਾਂਦਾ ਹੈ। ੨. ਕੋਲ੍ਹੂ ਆਦਿਕ ਵਿੱਚ ਜੋ ਇੱਕ ਵਾਰ ਪੀੜਨ ਲਈਂ ਵਸਤੁ ਸਮਾ ਸਕੇ, ਉਤਨਾ ਪ੍ਰਮਾਣ। ੩. ਯੁੱਧ. ਜੰਗ. "ਇਸ ਕਾ ਬਾਪ ਮੁਯੋ ਵਿੱਚ ਘਾਣ." (ਪ੍ਰਾਪੰਪ੍ਰ) ੪. ਵਿ- ਸਭ. ਤਮਾਮ ਕੁੱਲ.


ਸੰਗ੍ਯਾ- ਦੇਖੋ, ਘਾਣ ੪. "ਸਭਿ ਰੋਗ ਗਵਾਏ ਦੁਖਾ ਘਾਣਿ." (ਵਾਰ ਸੋਰ ਮਃ ੪) ੨. ਘਾਣ ਦਾ ਇਸਤ੍ਰੀ ਲਿੰਗ ਦੇਖੋ, ਘਾਣ ੨. "ਲੇਖਾ ਧਰਮ ਭਇਆ ਤਿਲੁ ਪੀੜੇ ਘਾਣੀ." (ਬਿਹਾ ਛੰਤ ਮਃ ੫) ੨. ਦੇਖੋ, ਘਾਣ ੧. "ਰਣ ਵਿਚ ਘੱਤੀ ਘਾਣੀ ਲੋਹੂ ਮਿੰਜ ਦੀ." (ਚੰਡੀ ੩) ੪. ਸਿੰਧੀ. ਘਾਣੀ. ਵਿਪਦਾ. ਮੁਸੀਬਤ.


ਕ੍ਰਿ- ਅਤ੍ਯੰਤ ਦੁੱਖ ਦੇਣਾ. ਘਾਣੀ ਵਾਂਙ ਪੀੜਨ ਕਰਨਾ. ਸਰਵਨਾਸ਼ ਕਰਨਾ।#੨. ਸਾਰ ਤ੍ਯਾਗਕੇ ਅਸਾਰ ਗ੍ਰਹਿਣ ਕਰਨਾ. "ਘਾਣੀ ਪੀੜਤੇ ਸਤਿਗੁਰ ਲੀਏ ਛਡਾਇ." (ਸ. ਕਬੀਰ) ਤੇਲੀ ਘਾਣੀ ਪੀੜਕੇ ਤੇਲ ਮਾਲਿਕ ਨੂੰ ਦਿੰਦੇ ਅਤੇ ਮਜ਼ਦੂਰੀ ਵਿੱਚ ਖਲ ਲੈਂਦੇ ਹਨ.


ਸੰ. ਸੰਗ੍ਯਾ- ਪ੍ਰਹਾਰ. ਚੋਟ। ੨. ਤੀਰ. ਬਾਣ। ੩. ਮਾਰਨਾ. ਹਤ੍ਯਾ. "ਕਰੈ ਸੁ ਘਾਤ ਘਾਤ ਕੋ ਪਾਇ." (ਗੁਪ੍ਰਸੂ) ੪. ਦਾਉ. ਪੇਂਚ. "ਐਸ ਘਾਤ ਫਿਰ ਹਾਥ ਨ ਐਹੈ." (ਵਿਚਿਤ੍ਰ)