اُ توں شروع ہون والے پنجابی لفظاں دے معنےਕ

ਅ਼. [قُوت] ਸੰਗ੍ਯਾ- ਤ਼ਾਕ਼ਤ. ਸ਼ਕਤਿ. ਬਲ.


ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਦਾ ਕਵਿ, ਜਿਸ ਨੇ ਹੋਰ ਰਚਨਾਂ ਤੋਂ ਛੁੱਟ, ਮਹਾਭਾਰਤ ਦੇ ਦਰੋਣਪਰਵ ਦਾ ਹਿੰਦੀ ਕਵਿਤਾ ਵਿੱਚ ਅਨੁਵਾਦ (ਉਲਥਾ) ਕੀਤਾ ਹੈ. ਕੁਵਰੇਸ਼ ਲਿਖਦਾ ਹੈ-#ਸੰਬਤ ਸਤ੍ਰਹਸੈ ਅਧਿਕ ਬਾਵਨ ਬੀਤੇ ਔਰ,#ਤਾਂਮੇ ਕਵਿ ਕੁਵਰੇਸ਼ ਯਹ ਕਿਯੋ ਗ੍ਰੰਥ ਕੋ ਡੌਰ.#ਵਾਹੁਜ ਬੇਦੀਕੁਲ ਭਯੇ ਨਾਨਕ ਗੁਰੂ ਅਨੂਪ,#ਜਿਨ ਮੇ ਪੂਰੋ ਪਾਇਯੇ ਪਾਰਬ੍ਰਹਮ੍‍ ਕੋ ਰੂਪ.#ਨਾਨਕ ਸਿੱਖ ਕਿਯੇ ਤਿਹੁਨ ਕੁਲ ਅੰਗਦ ਸ਼ੁਭਨਾਮ,#ਭਕਤ ਸਰੋਰੁਹ ਕੋ ਭਯੇ ਜੇ ਰਵਿ ਆਠੋਂ ਜਾਮ.#ਅੰਗਦ ਨਿਜ ਗੁਰੁਤਾ ਦਈ ਭੱਲੇ ਭਲੇ ਵਿਚਾਰ,#ਅਮਰਦਾਸ ਕੋ ਨਿਜ ਸਕਲ ਦੀਨੋ ਜਗਤ ਉਧਾਰ.#ਅਮਰਦਾਸ ਅਪਨੇ ਸਕਲ ਗੁਰੁਤਾ ਪ੍ਰਭੁਤਾ ਗ੍ਯਾਨ,#ਰਾਮਦਾਸ ਕੋ ਸਬ ਦਿਯੋ ਜੋ ਸੋਢੀਸੁਲਤਾਨ.#ਅਰਜੁਨ ਬਿਕ੍ਰਮ ਨਾਮ ਹੂੰ ਅਰਜੁਨ ਜਗ ਪੁਰਹੂਤ,#ਜਿਨ ਜਗ ਜਸ ਅਰਜੁਨ ਕਿਯੋ ਰਾਮਦਾਸ ਕੇ ਪੂਤ.#ਅਰਜੁਨ ਸੂਨੁ ਉਦਾਰਮਤਿ ਹਰਿਗੋਬਿੰਦ ਨਰਿੰਦ,#ਜਿਨ ਹਰਿ ਲੌ ਮਾਰੇ ਨਿਖਿਲ ਬੈਰੀ ਪ੍ਰਬਲ ਕਰਿੰਦ.#ਛੋਡ੍ਯੋ ਜਬ ਗੁਰੁਦੱਤ ਜੂ ਜਗਮਾਯਾ ਵਿਸਤਾਰ,#ਤਿਨ ਕੇ ਸੁਤ ਹਰਿਰਾਯ ਕੋ ਦੀਨੋ ਗੁਰੁਤਾ ਭਾਰ.#ਭਯੇ ਸੂਨੁ ਹਰਿਰਾਯ ਕੇ ਗੁਰੁ ਅਤ੍ਰਿਸ੍ਨ ਹਰਿਕ੍ਰਿਸ੍ਨ,#ਤਜ੍ਯੋ ਜਬੈ ਤਿਨਹੂੰ ਜਗਤ ਤਬੈ ਕਰੀ ਯਹ ਪ੍ਰਸ਼੍ਨ.#ਗੁਰੁਤਾ ਪ੍ਰਭੁਤਾ ਕੋ ਉਚਿਤ? ਤੇਗਬਹਾਦੁਰ ਏਕ,#ਨਾਰਾਯਨ ਜਾ ਪਰ ਕਿਯੋ ਭਕ੍ਤਿ ਸੁਧਾ ਕੋ ਸੇਕ.#ਨਿਜ ਜਨ ਕੈਰਵ ਸੁਖ ਕਰਨ ਤੇਗਬਹਾਦੁਰ ਚੰਦ,#ਜਿਨ ਭਵ ਪਾਰਾਵਾਰ ਕੇ ਦੂਰ ਕਿਯੇ ਦੁਖ ਦ੍ਵੰਦ.#ਗੁਰੁ ਗੋਬਿੰਦ ਨਰਿੰਦ ਹੈ ਤੇਗਬਹਾਦੁਰ ਨੰਦ,#ਜਿਨ ਤੇ ਜੀਵਤ ਹੈਂ ਸਕਲ ਭੂਤਲ ਕਵਿ ਬੁਧਬ੍ਰਿੰਦ.#ਨਦੀ ਸਤਦ੍ਰੂ ਤੀਰ ਤਹਿਂ ਸ਼ੁਭ ਆਨਁਦਪੁਰ ਨਾਮ,#ਗੁਰੂ ਗੋਬਿੰਦ ਨਰਿੰਦ ਕੇ ਰਾਜਤ ਸੁਭਗ ਸੁਧਾਮ.#ਗੰਗਾ ਜਮਨਾ ਬੀਚ ਮੇਂ ਬਰੀ ਗ੍ਰਾਮ ਕੋ ਨਾਮ,#ਤਹਾਂ ਸੁ ਕਵਿ ਕੁਵਰੇਸ਼ ਕੋ ਬਾਸ ਕਰੈ ਕੋ ਧਾਮ.#ਭਾਈ ਸੰਤੋਖ ਸਿੰਘ ਗੁਪ੍ਰਸੂ ਦੀ ਰੁੱਤ ੨. ਅਃ ੫੧ ਵਿੱਚ ਲਿਖਦੇ ਹਨ-#ਕੇਸ਼ਵਦਾਸ ਹੁਤੋ ਕਵਿ ਜੋਇ,#ਭਯੋ ਬੁਁਦੇਲਖੰਡ ਮੇ ਸੋਇ.#ਤਿਸ ਕੋ ਪੁਤ੍ਰ ਕੁਵਰ ਹੈ ਨਾਮੂ,#ਸੋ ਭੀ ਰਚਤ ਗਿਰਾ ਅਭਿਰਾਮੂ.#ਤੁਰਕ ਕਰਨ ਨਵਰੰਗ ਚਿਤ ਚਹ੍ਯੋ,#ਗੁਨੀ ਅਧਿਕ ਹਿੰਦੁਨ ਮੇ ਲਹ੍ਯੋ.#ਜਬੈ ਕੁਵਰ ਸੁਧ ਇਸ ਬਿਧਿ ਪਾਈ,#ਤ੍ਯਾਗ ਦੇਸ਼ ਘਰ ਗਯੋ ਪਲਾਈ.#ਦੁਰ ਦੁਰ ਦੂਰ ਦੂਰ ਨਿਤ ਚਲਕਰ,#ਪਹੁਚ੍ਯੋ ਆਨ ਅਨੰਦਪੁਰ ਹਿਤਕਰ.


ਸੰ. ਸੰਗ੍ਯਾ- ਕੁ (ਪ੍ਰਿਥਿਵੀ) ਦਾ ਜੋ ਵਲਯ (ਕੰਗਣ) ਜੇਹਾ ਭੂਸਣ ਹੋਵੇ. ਕਮਲ. ਇਹ ਸ਼ਬਦ ਨੀਲੇ ਅਤੇ ਚਿੱਟੇ ਦੋਹਾਂ ਕਮਲਾਂ ਦਾ ਬੋਧਕ ਹੈ. "ਪਰਿਫੁੱਲਿਤ ਕੁਵਲਯ ਬਦਨ." (ਨਾਪ੍ਰ) ੨. ਪ੍ਰਿਥਿਵੀ ਦਾ ਕੰਗਣ ਸਮਾਨ ਗੋਲ ਆਕਾਰ। ੩. ਇੱਕ ਖਾਸ ਘੋੜਾ. ਦੇਖੋ, ਕੁਵਲਯਾਸ਼੍ਵ.


ਇੱਕ ਸੂਰਜਵੰਸ਼ੀ ਰਾਜਾ, ਜਿਸ ਦੇ ਵਿਸਨੁਪੁਰਾਣ ਅਨੁਸਾਰ ੨੧੦੦੦ ਪੁਤ੍ਰ ਅਤੇ ਹਰਿਵੰਸ਼ ਅਨੁਸਾਰ ੧੦੦ ਸਨ. ਦੇਖੋ, ਧੁੰਧੁ। ੨. ਮਹਾਰਾਜਾ ਸ਼ਕ੍ਰਜਿਤ ਦਾ ਪੁਤ੍ਰ, ਜਿਸ ਦਾ ਨਾਉਂ ਰਿਤੁਧ੍ਵਜ ਸੀ. ਗਾਲਵ ਰਿਖੀ ਨੇ ਇਸ ਨੂੰ "ਕੁਵਲਯ" ਨਾਉਂ ਦਾ ਘੋੜਾ ਯੱਗ ਵਿੱਚ ਵਿਘਨ ਕਰਨ ਵਾਲੇ ਦੈਤਾਂ ਦੇ ਮਾਰਨ ਲਈ ਦਿੱਤਾ, ਇਸ ਲਈ ਨਾਉਂ ਕੁਵਲਯਾਸ਼੍ਵ ਹੋਇਆ. ਦੇਖੋ, ਮਦਾਲਸਾ.


ਵਿ- ਜਿਸ ਨੂੰ ਵੱਲ (ਚੱਜ- ਢੰਗ) ਨਹੀਂ. ਕੁੱਚਜਾ.


ਦੇਖੋ, ਕੁਵਲਯਾਸ਼੍ਵ.