اُ توں شروع ہون والے پنجابی لفظاں دے معنےਬ

ਸੰ. ਵੇਸ਼੍ਯਾ- ਸੰਗ੍ਯਾ ਬਹੁਤ ਵੇਸ (ਸ਼ਕਲਾਂ) ਬਣਾਉਣ ਵਾਲੀ, ਕੰਚਨੀ. "ਬਸਵਾ ਜਨਿ ਵਲਿ ਵਲਿ ਅਉਤਰੈ." (ਗੂਜ ਤ੍ਰਿਲੋਚਨ); ਵੇਸ਼੍ਯਾ. ਗਣਿਕਾ. ਦੇਖੋ, ਬੇਸਵਾ.


ਵਿ- ਸੁਆਦ ਬਿਨਾ। ੨. ਬਦਜਾਯਕ਼ਾ.


ਦੇਖੋ, ਬਿਸਾਰਣ. "ਕਿਉ ਮਨਹੁ ਬੇ- ਸਾਰੀਐ? (ਸ੍ਰੀ ਛੰਤ ਮਃ ੫)


ਦੇਖੋ, ਬੇਸਵਾ.


ਦੇਖੋ, ਵੇਸੀ। ੨. ਫ਼ਾ. [بیشی] ਬੇਸ਼ੀ. ਸੰਗ੍ਯਾ- ਅਧਿਕਤਾ. ਜ਼ਿਆਦਤੀ.


ਦੂਜੇ ਦੀ ਸੀਮਾ. ਬੇਗਾਨੀ ਹੱਦ. "ਜਿਉ ਬੇਸੀਵੇ ਥੇਹ ਕਰ ਪਛੋਤਾਵੈ." (ਭਾਗੁ) ਦੂਜੇ ਦੀ ਸੀਮਾਂ ਵਿੱਚ ਪਿੰਡ ਬੰਨ੍ਹਕੇ ਪਛਤਾਉਂਦਾ ਹੈ। ੨. ਬੇਹੱਦ.


ਦੇਖੋ, ਬੇਸਵਾ. "ਬੇਸੁਆ ਭਜਤ ਕਿਛੁ ਨਹਿ ਸਰਮਾਵੈ." (ਭੈਰ ਮਃ ੪) ਵੇਸ਼੍ਯਾ ਭੋਗਦਾ ਸ਼ਰਮਾਉਂਦਾ ਨਹੀਂ.