اُ توں شروع ہون والے پنجابی لفظاں دے معنےਕ

ਸੰਗ੍ਯਾ- ਕੁੰਜਰ (ਹਾਥੀ) ਦਾ ਵੈਰੀ ਸ਼ੇਰ.


ਸੰਗ੍ਯਾ- ਹਸ੍ਤਿਨੀ. ਹਥਣੀ। ੨. ਹਾਥੀਆਂ ਦੀ ਸੈਨਾ. (ਸਨਾਮਾ) ੩. ਵਿ- ਹਾਥੀ ਰੱਖਣ ਵਾਲਾ.


ਵਿ- ਬਣ ਦੀਆਂ ਗਲੀਆਂ ਵਿੱਚ ਵਿਚਰਨ ਵਾਲਾ। ੨. ਸੰਗ੍ਯਾ- ਕ੍ਰਿਸਨਦੇਵ.


ਸੰ. कुञ्चिका ਕੁੰਚਿਕਾ. ਸੰਗ੍ਯਾ- ਚਾਬੀ. ਤਾਲੀ. "ਕੁੰਜੀ ਜਿਨਿ ਕਉ ਦਿਤੀਆ." (ਵਾਰ ਸਾਰ ਮਃ ੨) ਆਤਮਵਿਦ੍ਯਾਰੂਪ ਚਾਬੀ.


ਸੰਗ੍ਯਾ- ਦਿਸ਼ਾ. ਕੂਟ. "ਚਾਰਿ ਕੁੰਟ ਦਹ ਦਿਸ ਭ੍ਰਮੇ." (ਮਾਝ ਬਾਰਹਮਾਹਾ) ੨. ਕੁੰਡ. "ਹਰਿਜਨ ਅਮ੍ਰਿਤਕੁੰਟ ਸਰ ਨੀਕੇ." (ਰਾਮ ਮਃ ੪)


ਦੇਖੋ, ਕੁੰਡਾ। ੨. ਕੁੰਡ. ਦੇਖੋ, ਕੁੰਟ ੨. "ਸਹਜ-#ਕਥਾ ਕੇ ਅੰਮ੍ਰਿਤਕੁੰਟਾ." (ਗਉ ਮਃ ੫) ੩. ਦੇਖੋ, ਕੁੰਟੇ.


ਵਿ- ਕੁਟ (ਠੱਗਾਂ) ਵਾਲੇ. ਛਲੀਏ. "ਕ੍ਰਿਆ ਕੁੰਟੇ ਨਿਰਾਹਾਰ." (ਸਾਰ ਮਃ ੫. ਪੜਤਾਲ)