nan
ਸੰਗ੍ਯਾ- ਅੰਧਕਾਰ. ਅੰਧੇਰਾ। ੨. ਅਗ੍ਯਾਨ. "ਨਾਮ ਮਿਲੈ ਚਾਨਣ ਅੰਧਿਆਰ." (ਬਿਲਾ ਮਃ ੧) "ਕਿਉ ਕਰਿ ਨਿਰਮਲ ਕਿਉ ਕਰਿ ਅੰਧਿਆਰਾ." (ਸਿਧ ਗੋਸਟਿ); ਦੇਖੋ, ਅੰਧਕਾਰ। ੨. ਅਗ੍ਯਾਨ. "ਦੁਖ ਦਰਿਦ੍ਰ ਅੰਦ੍ਯਾਰ ਕੋ ਨਾਸ." (ਸਵੈਯੇ ਮਃ ੪. ਕੇ) "ਤਾ ਮਿਟਿਆ ਸਗਲ ਅੰਧ੍ਯਾਰਾ." (ਸੋਰ ਮਃ ੧)
ਵਿ- ਅੰਧੇਰੀ. ਅੰਧਕਾਰ ਸਹਤਿ। ੨. ਸੰਗ੍ਯਾ- ਅਵਿਦ੍ਯਾ- "ਬਿਨ ਸਤਿਗੁਰੁ ਅੰਧਿਆਰੀ." (ਗੂਜ ਮਃ ੫)
ਵਿਦ੍ਯਾਹੀਨ. ਦੇਖੋ, ਆਂਧੀ ਅਤੇ ਅੰਧ. "ਅੰਧੀ ਰਯਤਿ ਗਿਆਨ ਵਿਹੂਣੀ." (ਵਾਰ ਆਸਾ)
ਸੰਗ੍ਯਾ- ਹਨੇਰੀ ਕੋਠੜੀ। ੨. ਅਗ੍ਯਾਨ ਸਹਿਤ ਅੰਤਹਕਰਣ. "ਅੰਧੀ ਕੋਠੀ ਤੇਰਾ ਨਾਮ ਨਹੀਂ." (ਆਸਾ ਮਃ ੧) ੩. ਗਰਭ. ਰਹ਼ਿਮ.
nan
ਵਿ- ਅੰਧਕਾਰ ਸਹਿਤ। ੨. ਅਗ੍ਯਾਨੀ. "ਅੰਧੁਲਉ ਧੰਧ ਕਮਾਈ." (ਭੈਰ ਮਃ ੧) "ਭਰਮਿ ਭੁਲਾਣਾ ਅੰਧੁਲਾ." (ਸ੍ਰੀ ਮਃ ੩) ੩. ਹੰਕਾਰ ਵਿੱਚ ਮੱਤਾ. ਮਦ ਮੱਤ। ੪. ਸੰਗ੍ਯਾ- ਅੰਧ. ਜਿਸ ਦੇ ਨੇਤ੍ਰ ਨਹੀਂ.
ਦੇਖੋ, ਅੰਧੁਲਾ। ੨. ਵਿ- ਆਲੂਦਾ. ਧੂਲਿ ਨਾਲ ਲਿਬੜਿਆ ਹੋਇਆ. "ਮਤੁ ਭਸਮ ਅੰਧੂਲੇ ਗਰਬ ਜਾਹਿ." (ਬਸੰ ਅਃ ਮਃ ੧)
ਦੇਖੋ, ਅੰਧ ਕੂਪ. "ਮਨਹੁ ਜਿ ਅੰਧੇ ਕੂਪ." (ਵਾਰ ਸਾਰ ਮਃ ੧)
nan
ਦੇਖੋ, ਅੰਧਕਾਰ. "ਅਗਿਆਨ ਅੰਧੇਰ ਬਿਨਾਸ." (ਸੁਖਮਨੀ) ੨. (ਅਨ੍ਯਾਯ). ਬੇਇਨਸਾਫੀ। ੩. ਅਗ੍ਯਾਨ। ੪. ਵਿ- ਅਗ੍ਯਾਨੀ। ੫. ਨੇਤ੍ਰਹੀਨ. ਅੰਧਾ. "ਕੋਟਿ ਪ੍ਰਗਾਸ ਨ ਦਿਸੈ ਅੰਧੇਰਾ." (ਰਾਮ ਮਃ ੫) ਅਨੇਕ ਪ੍ਰਕਾਰ ਦੇ ਪ੍ਰਕਾਸ਼ ਹੋਣ ਪੁਰ ਭੀ ਅੰਨ੍ਹਾਂ (ਅੰਧਾ) ਨਹੀਂ ਦੇਖ ਸਕਦਾ. ਦੇਖੋ, ਦਿਸੈ.
ਦੇਖੋ, ਆਂਧੀ.