ਘੜੇ ਜੇਹੇ ਕੰਨਾ ਵਾਲਾ ਰਾਖਸ, ਜੋ ਰਾਵਣ ਦਾ ਛੋਟਾ ਭਾਈ ਸੀ. ਸੁਮਾਲੀ ਰਾਖਸ ਦੀ ਪੁਤ੍ਰੀ ਕੇਕਸੀ ਦੇ ਉਦਰ ਤੋਂ ਇਹ ਵਿਸ਼੍ਰਵਾ ਦਾ ਪੁਤ੍ਰ ਸੀ. ਇਸ ਨੇ ਬ੍ਰਹਮਾ ਨੂੰ ਤਪ ਕਰਕੇ ਪ੍ਰਸੰਨ ਕੀਤਾ, ਜਦ ਵਰ ਲੈਣ ਦਾ ਸਮਾ ਆਇਆ ਤਦ ਦੇਵਤਿਆਂ ਨੇ ਸਰਸ੍ਵਤੀ ਨੂੰ ਇਸ ਦੀ ਰਸਨਾ ਪੁਰ ਬੈਠਾਕੇ ਇਹ ਕਹਾਇਆ ਕਿ ਮੈਂ ਬਹੁਤ ਸੁੱਤਾ ਰਹਾਂ, ਕੇਵਲ ਛੀ ਮਹੀਨੇ ਪਿੱਛੋਂ ਇਕ ਦਿਨ ਖਾਣ ਲਈ ਜਾਗਾਂ. ਇਸ ਨੂੰ ਰਾਮਚੰਦ੍ਰ ਜੀ ਨੇ ਜੰਗ ਵਿੱਚ ਮਾਰਿਆ. "ਬਲੀ ਕੁੰਭਕਾਨੰ ਤਊ ਨਾਹਿ ਜਾਗ੍ਯੰ." (ਰਾਮਾਵ) "ਹਨੇ ਬਾਣ ਤਾਣੰ, ਝਿਣ੍ਯੋ ਕੁੰਭਕਾਣੰ." (ਰਾਮਾਵ)
nan
ਕੁੰਭਕਰਣ ਨੂੰ ਪੀੜਨ ਵਾਲਾ. ਕੁੰਭਕਾਨ ਦਾ ਵੈਰੀ. ਸ਼੍ਰੀ ਰਾਮ। ੨. ਤੀਰ. ਕੁੰਭਕਾਨ ਦੀ ਮੌਤ ਤੀਰ ਨਾਲ ਹੋਈ ਹੈ. (ਸਨਾਮਾ)
ਸੰ. ਸੰਗ੍ਯਾ- ਘੜਾ ਬਣਾਉਣ ਵਾਲਾ. ਘੁਮਿਆਰ। ਕੂਜੀਗਰ. ਕੁਮ੍ਹਾਰ. ਇਹ ਲੋਕ ਆਪਣੇ ਤਾਈਂ ਬ੍ਰਹਮਾ ਦੀ ਵੰਸ਼ ਆਖਦੇ ਅਤੇ ਪ੍ਰਜਾਪਤਿ ਸਦਾਉਂਦੇ ਹਨ. ਔਸ਼ਨਸੀ ਸਿਮ੍ਰਿਤਿ ਦੇ ਸ਼. ੩੨ ਵਿੱਚ ਲਿਖਿਆ ਹੈ ਕਿ ਵੈਸ਼੍ਯ ਦੀ ਕੰਨ੍ਯਾ ਤੋਂ ਬ੍ਰਾਹਮਣ ਦਾ ਪੁਤਰ ਕੁੰਭਕਾਰ ਹੈ.
ਕੁੰਭਕਾਰ ਦੀ ਇਸਤ੍ਰੀ. ਘੁਮਿਆਰੀ. ੨. ਮੈਨਸਿਲ (ਮਨਃ ਸ਼ਿਲਾ) ਉਪਧਾਤੁ. ਲਾਲ ਹੜਤਾਲ.
ਸੰ. कुम्भक ਸੰਗ੍ਯਾ- ਕੁੰਭ ਘੜੇ ਨੂੰ ਜਿਵੇਂ ਪਾਣੀ ਨਾਲ ਭਰੀਦਾ ਹੈ, ਤਿਵੇਂ ਪ੍ਰਾਣਾਂ ਨੂੰ ਅੰਦਰ ਖਿੱਚਕੇ ਭਰਨਾ, ਯੋਗ ਅਨੁਸਾਰ ਕੁੰਭਕ ਹੈ. ਚੀਚੀ ਪਾਸ ਦੀ ਉਂਗਲ ਅਤੇ ਅੰਗੂਠੇ ਨਾਲ ਨੱਕ ਫੜਕੇ ਪ੍ਰਾਣਾਂ ਨੂੰ ਰੋਕਣਾ. ਪ੍ਰਾਣ ਠਹਿਰਾਉਣੇ. "ਜਬ ਕੁੰਭਕੁ ਭਰਿਪੁਰਿ ਲੀਣਾ। ਤਹ ਬਾਜੇ ਅਨਹਦ ਬੀਣਾ." (ਰਾਮ ਕਬੀਰ) ੨. ਕੁਮ੍ਹਾਰ, ਜੋ ਕੁੰਭ ਨੂੰ ਕਰਦਾ ਹੈ.
ਸੰਗ੍ਯਾ- ਘੜੇ ਵਿੱਚੋਂ ਜੰਮਣ ਵਾਲਾ. ਅਗਸ੍ਤ ਮੁਨਿ। ੨. ਦੇਖੋ, ਕੁੰਭਸੁਤ.
ਹਾਥੀਆਂ ਦੇ ਸਿਰ ਛੇਦਣ ਵਾਲੀ, ਬਰਛੀ. (ਸਨਾਮਾ)
ਕੁੰਭਿਨ (ਪ੍ਰਿਥਿਵੀ), ਉਸ ਦਾ ਈਸ਼ ਰਾਜਾ, ਉਸ ਦੀ ਸੈਨਾ. ਰਾਜੇ ਦੀ ਫ਼ੌਜ. (ਸਨਾਮਾ) ੨. ਕੁੰਭਿਨ੍ (ਹਾਥੀਆਂ) ਦਾ ਈਸ਼ ਰਾਜਾ, ਉਸ ਦੀ ਸੈਨਾ. (ਸਨਾਮਾ)
ਦੇਖੋ, ਕੁੰਭ ੧੦.
ਘੜੇ ਦਾ ਬਾਪ, ਚੱਕ. ਘੁਮਿਆਰ ਦਾ ਚਕ੍ਰ, ਜਿਸ ਪੁਰ ਘੜਾ ਬਣਦਾ ਹੈ. "ਕੁੰਭਪਿਤਾ ਸਮ ਧਰ ਤਬੈ." (ਗੁਵਿ ੬) ਜ਼ਮੀਨ ਚੱਕ ਵਾਂਙ ਫਿਰਣ ਲੱਗੀ.
ਸੰਗ੍ਯਾ- ਜੁਲਾਹੇ ਦਾ ਉਹ ਟੋਆ ਜਿਸ ਵਿੱਚ ਪੈਰ ਲਟਕਾਕੇ ਤਾਣੀ ਬੁਣਦਾ ਹੈ. "ਚੀਰ ਬੁਨੈ ਕੁੰਭਲ ਤਿਸ ਪਾਹੇ." (ਗੁਪ੍ਰਸੂ)