اُ توں شروع ہون والے پنجابی لفظاں دے معنےਮ

ਮੁਗਦਰ. ਮੁਸ਼ਲ. ਮੂਸਲ. ਮੂਹਲਾ.


ਸੰਗ੍ਯਾ- ਲਾਲ ਰੰਗ ਦਾ ਇੱਕ ਰਤਨ, ਜੋ ਸਮੁੰਦਰ ਵਿੱਚੋਂ ਨਿਕਲਦਾ ਹੈ. ਵਿਦ੍ਰੂਮ. ਪ੍ਰਵਾਲ. Coral. ਇਹ ਇੱਕ ਪ੍ਰਕਾਰ ਦੇ ਕੀੜੇ (Coral Polyp) ਦੀ ਰਚਨਾ ਹੈ.


ਸੰ. मृदग. ਮੁਦ੍ਰਗ. ਮੂੰਗ. ਇੱਕ ਪ੍ਰਕਾਰ ਦਾ ਸਾਉਣੀ ਦਾ ਹਰੇ ਰੰਗ ਦਾ ਅੰਨ, ਜਿਸ ਦੀ ਦਾਲ ਬਣਾਈਦੀ ਹੈ. Phaseolus Mungo ਅੰ. Green gram.


ਦੇਖੋ, ਮੁੰਗੀਪੱਤਨ.


ਮਦਰਾਸ ਦੇ ਵਿਜ਼ਗਪੱਤਮ ਜਿਲੇ ਵਿੱਚ ਨਗਰ. Mungapatam. ਦਸਮਗ੍ਰੰਥ ਦੀਆਂ ਹਕਾਯਤਾਂ ਵਿੱਚ ਮੂੰਗੀ ਦਾ ਦਾਣਾ ਇਸ ਨਗਰ ਦੇ ਨਾਉਂ ਦਾ ਕਾਰਣ ਦੱਸਿਆ ਹੈ, ਯਥਾ- "ਦਿਗਰ ਦਾਨਹ ਰਾ ਬਸਤ ਮੁੰਗੀਪਟਨ." (ਹਕਾਯਤ ੨)


ਸਿਰ. ਦੇਖੋ, ਮੁੰਡ. "ਕਹਾ ਭਇਓ ਜਉ ਮੂਡ ਮੁਡਾਇਓ?" (ਸੋਰ ਮਃ ੯) ੨. ਦੇਖੋ, ਮੁੰਡਨ. "ਗਹਿਕੈ ਤਹਿ ਮੂੰਡ ਕੋ ਮੂੰਡ ਦਯੋ." (ਕ੍ਰਿਸਨਾਵ)


ਮੁੰਡਨ ਕਰਦਾ ਹੈ. ਮੁੰਨਦਾ ਹੈ। ੨. ਮੁੰਡ (ਸਿਰ) ਉੱਤੇ. "ਪੋਟ ਉਠਾਵੈ ਮੂੰਡਹਿ." (ਸਾਰ ਮਃ ੫)