ਠਗਣ ਵਾਲਾ. ਠਗਣਹਾਰ. "ਸੂਨੇ ਨਗਰਿ ਪਰੇ ਠਗਹਾਰੇ." (ਗਉ ਮਃ ੫)ਭਾਵ- ਕਾਮਾਦਿ ਬਿਕਾਰ.
ਇਕ ਮਾਤ੍ਰਿਕਰਾਣ, ਜੋ ਪੰਜ ਮਾਤ੍ਰਾ ਦਾ ਹੁੰਦਾ ਹੈ. ਠਗਣ ਦੇ ਇਹ ਸਰੂਪ ਹਨ:-#, , , , , , , .#੨. ਕ੍ਰਿ- ਠਗਣਾ. ਧੋਖੇ ਨਾਲ ਧਨ ਹਰਨਾ. "ਅਖੀ ਤ ਮੀਟਹਿ ਨਾਕੁ ਪਕੜਹਿ ਠਗਣ ਕਉ ਸੰਸਾਰੁ." (ਧਨਾ ਮਃ ੧)
ਵਿ- ਠਗਣ ਵਾਲਾ। ੨. ਸੰਗ੍ਯਾ- ਠਗ। ੩. ਭਾਵ- ਆਤਮਗ੍ਯਾਨੀ. "ਠਗਣਹਾਰ ਅਣਠਗਦਾ ਠਾਗੈ." (ਰਾਮ ਮਃ ੫) ਜੋ ਜਗਤ ਅਥਵਾ ਵਿਕਾਰ ਕਿਸੇ ਦੇ ਪੇਚ ਵਿੱਚ ਨਹੀਂ ਆਉਂਦੇ ਸਨ, ਉਨ੍ਹਾਂ ਨੂੰ ਗ੍ਯਾਨੀ ਠਗਦਾ ਹੈ.
ਦੇਖੋ, ਠਗਣ ੨.
to cheat, swindle, trick, deceive, dupe, chicane; adjective, masculine same as ਠੱਗ ; also ਠਗਣਾ
ਠੱਗੀ ਕਰਨ ਵਾਲੀ ਇਸਤ੍ਰੀ। ੨. ਮਾਇਆ.
ਸੰਗ੍ਯਾ- ਠਗਰਾਜ. ਮੁਖੀਆ ਠਗ. "ਐਸੇ ਹੀ ਠਗਦੇਉ ਬਖਾਨੈ." (ਆਸਾ ਨਾਮਦੇਵ)
ਦੇਖੋ, ਠਗਣ ੨.
ਸੰਗ੍ਯਾ- ਧੋਖਾ ਦੇਣ ਵਾਲਾ ਪਾਣੀ. ਮ੍ਰਿਗਤ੍ਰਿਸਨਾ ਦਾ ਜਲ. ਭਾਵ- ਮਾਯਿਕ ਭੋਗ. "ਠਠਾ, ਇਹੈ ਦੂਰਿ ਠਗਨੀਰਾ." (ਗਉ ਬਾਵਨ ਕਬੀਰ) ੨. ਧਤੂਰੇ ਆਦਿ ਨਾਲ ਮਿਲਿਆ ਠਗ ਦਾ ਸ਼ਰਬਤ.
cheating, swindling, chicanery