nan
nan
ਦੇਖੋ, ਅਤੀਤ.
ਸੰ. ਵਿ- ਵ੍ਯਾਕੁਲ. ਘਬਰਾਇਆ ਹੋਇਆ. "ਮੋਹਿ ਆਤੁਰ ਤੇਰੀ ਗਤਿ ਨਹੀ ਜਾਨੀ." (ਧਨਾ ਮਃ ੫) ੨. ਰੋਗੀ. ਬੀਮਾਰ. "ਆਤੁਰ ਨਾਮ ਬਿਨ ਸੰਸਾਰ." (ਸਾਰ ਮਃ ੫) ੩. ਦੀਨ. ਨੰਮ੍ਰ. "ਆਸਨ ਤੇ ਉਠ ਆਤੁਰ ਹਨਐ" (ਕ੍ਰਿਸਨਾਵ) ੪. ਕ੍ਰਿ. ਵਿ- ਛੇਤੀ. ਜਲਦ. ਫੌਰਨ.
ਸੰ. ਸੰਗ੍ਯਾ- ਰੋਗ। ੨. ਪੀੜ। ੩. ਵ੍ਯਾਕੁਲਤਾ. ਘਬਰਾਹਟ। ੪. ਸ਼ੀਘ੍ਰਤਾ. ਕਾਹਲੀ। ੫. ਨੰਮ੍ਰਤਾ। ੬. ਦੀਨਤਾ.
ਦੇਖੋ, ਅਤੰਕ.
ਦੇਖੋ, ਅਥ। ੨. ਅਰ੍ਥ. ਧਨ. ਮਾਇਆ। ੩. ਇੰਦ੍ਰੀਆਂ ਦੇ ਵਿਸੇ। ੪. ਅਸ੍ਤ. ਲੋਪ। ੫. आत- ਆੱਤ. ਗ੍ਰਸਿਆ ਹੋਇਆ. ਗ੍ਰਹਣ ਕੀਤਾ। ੬. ਆਹਤ. ਤਾੜਿਆ (ਮਾਰਿਆ) ਹੋਇਆ। ੭. ਦੇਖੋ, ਆਥਿ.
nan