اُ توں شروع ہون والے پنجابی لفظاں دے معنےਇ

ਕ੍ਰਿ. ਵਿ- ਇਸ ਤਰਾਂ. ਇਸ ਢੰਗ ਨਾਲ. ਐਸੇ. ਇਵੇਂ. ਇਉਂ.


ਯੂ. Indos ਅੰ. Indus. ਸੰਗ੍ਯਾ- ਸਿੰਧੁ ਨਦ. ਦਰਿਆ ਸਿੰਧ.


ਅੰ. India. ਸੰਗ੍ਯਾ- ਸਿੰਧੁਨਦ (Indus) ਵਾਲਾ ਦੇਸ਼. ਹਿੰਦੁਸਤਾਨ. ਭਾਰਤ. ਹਿੰਦ. ਦੇਖੋ, ਹਿੰਦੁਸਤਾਨ.


ਅ਼. [اِنتشار] ਸੰਗ੍ਯਾ- ਬਿਖਰਨਾ. ਖਿਲਾਰ. ਫੈਲਾਉ। ੨. ਚਿੰਤਾ. ਘਬਰਾਹਟ.


ਅ਼. [اِنتہا] ਸੰਗ੍ਯਾ- ਹੱਦ. ਸੀਮਾ। ੨. ਅਵਧਿ. ਅੰਤ। ੩. ਕਿਨਾਰਾ. ਕੰਢਾ.


ਅ਼. [اِنتقام] ਸੰਗ੍ਯਾ- ਬਦਲਾ ਲੈਣਾ. ਰੜਕ ਕੱਢਣੀ. ਇਸ ਦਾ ਮੂਲ ਨਕ਼ਮ (ਵੈਰ) ਹੈ.