اُ توں شروع ہون والے پنجابی لفظاں دے معنےਧ

ਸੰਗ੍ਯਾ- ਚਿੱਟੇ ਬੈਲ ਦੀ ਧਾਰਣ ਕੀਤੀ ਹੋਈ, ਪ੍ਰਿਥਿਵੀ. (ਸਨਾਮਾ)


ਸੰਗ੍ਯਾ- ਧਵਲ ਦੀ ਧਾਰਣ ਕੀਤੀ ਹੋਈ ਪ੍ਰਿਥਿਵੀ, ਉਸ ਦਾ ਈਸ਼ (ਸ੍ਵਾਮੀ) ਰਾਜਾ (ਸਨਾਮਾ)


ਸੰਗ੍ਯਾ- ਧਵਲਧਰ (ਪ੍ਰਿਥਿਵੀ) ਈਸ਼ (ਰਾਜਾ) ਦੀ ਸੈਨਾ. (ਸਨਾਮਾ)


ਵਿ- ਚਿੱਟੀ. ਗੋਰੀ। ੨. ਸੰਗ੍ਯਾ- ਚਿੱਟੀ ਗਊ। ੩. ਗੌਰੀ. ਪਾਰਵਤੀ. "ਦੈਤ ਮਁਘਾਰ ਕਰ ਧਵਲਾ ਚਲੀ ਅਵਾਸ." (ਚੰਡੀ ੨)


ਸੰਗ੍ਯਾ- ਗੌਰੀ (ਪਾਰਵਤੀ) ਦਾ ਪਹਾੜ, ਕੈਲਾਸ਼। ੨. ਧਵਲਗਿਰਿ. ਹਿਮਾਲਯ. "ਤੇ ਧਵਲਾ ਗਿਰਿ ਓਰ ਪਠਾਏ." (ਚੰਡੀ ੨)


ਦੇਖੋ, ਧਵਲਾਗਿਰਿ। ੨. ਧਵਲ. ਪ੍ਰਿਥਿਵੀ ਨੂੰ ਉਠਾਉਣ ਵਾਲਾ ਬੈਲ. "ਧਰਨੀ ਧਵਲਾਰ ਅਕਾਰ ਸਬੈ." (ਗੁਰੁਸੋਭਾ)


ਧਵਲ (ਚਿੱਟਾ) ਹੈ ਜਿਸ ਦਾ ਅੰਗ (ਸ਼ਰੀਰ) ਹੰਸ। ੨. ਮਹਾਦੇਵ. ਸ਼ਿਵ। ੩. ਨਾਰਦ.


ਦੇਖੋ, ਧਵਲਾਂਗ.


ਸੰ. ਵਿ- ਢਕਿਆ ਹੋਇਆ। ੨. ਸੰਗ੍ਯਾ- ਹਨੇਰਾ. ਅੰਧਕਾਰ.


ਧੋਕੇ. "ਪਾਯਨ ਧ੍ਵੈ ਚਰਨਾਮ੍ਰਿਤ ਲੀਨੋ." (ਕ੍ਰਿਸਨਾਵ)


ਸੰ. ध्वस्. ਅਤੇ ध्वंस्. ਧਾ- ਚੂਰਨ ਹੋਣਾ, ਚੂਰਨ ਕਰਨਾ, ਜਾਣਾ, ਹੇਠਾਂ ਡਿਗਣਾ.