ਦੇਖੋ, ਕੁਬਜਾ.
ਕੂਮਲ ਦਾ ਸੰਖੇਪ. "ਧਰਮੰਕੁਰ, ਸੰਕੁਲ ਕੂਮ ਦਲੰ, ਜਿਂਹ ਸ਼ਾਖ ਬਢੀ ਸੁਮਤੀ ਸੁਖ ਭਾਰੀ." (ਨਾਪ੍ਰ)
ਸੰਗ੍ਯਾ- ਕੋਮਲਦਲ. ਸ਼ਗੂਫ਼ਾ. "ਕਾਇਆ ਕੂਮਲ ਫੁਲ ਗੁਣ." (ਵਾਰ ਸੂਹੀ ਮਃ ੧)
ਫ਼ਾ. [کوُیش] ਉਸ ਦਾ ਕੂਚਾ. ਉਸ ਦੀ ਗਲੀ.
ਸੰਗ੍ਯਾ- ਕੂੜ. ਝੂਠ. ਅਸਤ੍ਯ. "ਸੁਖ ਸੰਪਤਿ ਭੋਗ ਇਸ ਜੀਅ ਕੇ ਬਿਨੁ ਹਰਿ ਨਾਨਕ ਜਾਨੇ ਕੂਰ." (ਟੋਡੀ ਮਃ ੫) ੨. ਵਿ- ਕਾਇਰ. ਬੁਜ਼ਦਿਲ. "ਸੂਰ ਕੂਰ ਤਿਹ ਠਾਂ ਪਰਖੈਹੈਂ." (ਸਲੋਹ) ੩. ਤੁੱਛ. ਘਟੀਆ. "ਕਹਾਂ ਕਿੰਨ੍ਰਨੀ ਕੂਰ?" (ਚਰਿਤ੍ਰ ੨੧੨) ੪. ਕ੍ਰੂਰ. ਭਯੰਕਰ. ਡਰਾਂਵਣਾ। ੫. ਦਯਾ ਰਹਿਤ. ਬੇਰਹਮ। ੬. ਸੰਗ੍ਯਾ- ਕੂੜਾ. ਗੁੱਦੜ. ਕਤਵਾਰ. "ਕਬਹੂ ਕੂਰਨ ਚਨੇ ਬਿਨਾਵੈ." (ਭੈਰ ਨਾਮਦੇਵ) ਕਦੇ ਕੂੜੇ ਵਿੱਚੋਂ ਦਾਣੇ ਚੁਗਵਾਉਂਦਾ ਹੈ। ੭. ਕੋਰ (ਅੰਧੇ) ਲਈ ਭੀ ਸ਼ਬਦ ਦਾ ਉੱਚਾਰਣ ਕੂਰ ਸਹੀ ਹੈ. ਦੇਖੋ, ਕੋਰ.
nan
nan
ਸੰ. ਕੂਰ੍ਮ. ਸੰਗ੍ਯਾ- ਕੱਛੂ ਕੁੰਮਾ। ੨. ਵਿਸਨੁ ਦਾ ਦੂਜਾ ਅਵਤਾਰ. ਦੇਖੋ, ਕੱਛਪ ਅਵਤਾਰ। ੩. ਦਸ ਪ੍ਰਾਣਾਂ ਵਿੱਚੋਂ ਇੱਕ ਪ੍ਰਾਣ, ਜਿਸ ਨਾਲ ਨੇਤ੍ਰਾਂ ਦੀਆਂ ਪਲਕਾਂ ਖੁਲਦੀਆਂ ਹਨ। ੪. ਇੱਕ ਪੁਰਾਣ, ਜਿਸ ਵਿੱਚ ਕੱਛੂਅਵਤਾਰ ਦੀ ਕਥਾ ਪ੍ਰਧਾਨ ਹੈ। ੫. ਰਿਗਵੇਦ ਦੇ ਮੰਤ੍ਰਾਂ ਦਾ ਪ੍ਰਕਾਸ਼ਕ ਇੱਕ ਦੇਵਰਿਖਿ. "ਮਛੁ ਕਛੁ ਕੂਰਮੁ ਆਗਿਆ ਅਉਤਰਾਸੀ." (ਮਾਰੂ ਸੋਲਹੇ ਮਃ ੫)
ਦੇਖੋ, ਕੂਰਮ ੪. ਅਤੇ ਪੁਰਾਣ.
nan