اُ توں شروع ہون والے پنجابی لفظاں دے معنےਅ

ਦੇਖੋ, ਅਮੁਹਾ. "ਮਾਤਾ ਭੈਸਾ ਅੰਮੁਹਾ ਜਾਇ." (ਗਉ ਕਬੀਰ) ਇਸ ਥਾਂ ਅਮੋੜ ਭੈਸਾ ਮਨ ਹੈ.


ਦੇਖੋ, ਅਮ੍ਰਿਤ.


ਦੇਖੋ, ਅੰਮ੍ਰਿਤੀ.


ਦੇਖੋ, ਅਮ੍ਰਿਤ। ੨. ਸੰਗ੍ਯਾ- ਮੱਖਨ. ਨਵਨੀਤ. "ਤਬ ਮਥੀਐ, ਇਨ ਬਿਧਿ ਅੰਮ੍ਰਿਤ ਪਾਵਹੁ." (ਸੂਹੀ ਮਃ ੧) ੩. ਦੁੱਧ. "ਸੋਇਨ ਕਟੋਰੀ ਅੰਮ੍ਰਿਤ ਭਰੀ." (ਭੈਰ ਨਾਮਦੇਵ) ੪. ਵਿ- ਅਮ੍ਰਿਤ੍ਯੁ. ਮੌਤ ਬਿਨਾ. ਅਮਰ. "ਹਰਿ ਅੰਮ੍ਰਿਤ ਸਜਣ ਮੇਰਾ." (ਸੂਹੀ ਛੰਤ ਮਃ ੫) ੫. ਮਧੁਰ. ਮਿਠਾਸ ਸਹਿਤ. "ਗੁਰੁਮੁਖ ਅੰਮ੍ਰਿਤ ਬਾਣੀ ਬੋਲਹਿ." (ਸ੍ਰੀ ਅਃ ਮਃ ੩)


ਸੰਗ੍ਯਾ- ਗੁਰੁਬਾਣੀ। ੨. ਗੁਰੁਉਪਦੇਸ਼. "ਅੰਮ੍ਰਿਤ ਸਬਦ ਪੀਵੈ ਜਨ ਕੋਇ." (ਆਸਾ ਮਃ ੫)


ਦੇਖੋ, ਅਮ੍ਰਿਤਸਰ। ੨. ਸਤਸੰਗ. ਸਾਧੁ ਸਮਾਜ. "ਅੰਮ੍ਰਿਤਸਰੁ ਸਿਫਤੀ ਦਾ ਘਰੁ." (ਸਵਾ ਮਃ ੩) ੩. ਮੁਕਿਤ ਦਾ ਸਰੋਵਰ. "ਸਤਿਗੁਰੁ ਹੈ ਅੰਮ੍ਰਿਤਸਰ ਸਾਚਾ." (ਮਾਝ ਅਃ ਮਃ ੩) ੪. ਆਤਮਗ੍ਯਾਨ। ੫. ਆਤਮ ਸ੍ਵਰੂਪ. "ਕਾਇਆ ਅੰਦਰਿ ਅਮ੍ਰਿਤਸਰ ਸਾਚਾ." (ਮਾਰੂ ਸੋਲਹੇ ਮਃ ੩)


ਸੰਗ੍ਯਾ- ਅਮ੍ਰਿਤ ਰੂਪ ਕਥਾ। ੨. ਮੁਕਤਿ ਦਾਇਕ ਕਥਾ। ੩. ਕਰਤਾਰ ਦੀ ਕਥਾ. "ਅੰਮ੍ਰਿਤ ਕਥਾ ਸੰਤ ਸੰਗਿ ਸੁਨੂਆ." (ਬਾਵਨ)


ਸੰਗ੍ਯਾ- ਅਮ੍ਰਿਤ ਰੂਪ ਨਜਰ. ਕ੍ਰਿਪਾ ਦਿਰ੍ਸ੍ਟਿ. "ਅੰਮ੍ਰਿਤ ਦ੍ਰਿਸਟਿ ਪੇਖੈ, ਹੁਇ ਸੰਤ." (ਸੁਖਮਨੀ)