اُ توں شروع ہون والے پنجابی لفظاں دے معنےਬ

ਫ਼ਾ. [بیدمُشک] ਅਥਵਾ ਬੇਦਮੂਸ਼. ਇੱਕ ਪ੍ਰਕਾਰ ਦਾ ਮੌਧਾ, ਜਿਸ ਨੂੰ ਬਸੰਤ ਰੁੱਤ ਵਿੱਚ ਸੁਗੰਧ ਵਾਲੇ ਫੁੱਲ ਲਗਦੇ ਹਨ, ਜਿਨ੍ਹਾਂ ਦਾ ਅਰਕ ਸੀਤਲ ਅਤੇ ਦਿਲ ਦਿਮਾਗ ਨੂੰ ਤਾਜ਼ਾ ਕਰਨ ਵਾਲਾ ਹੁੰਦਾ ਹੈ. ਵੈਦ੍ਯ ਇਸ ਦਾ ਪ੍ਰਯੋਗ ਅਨੇਕ ਦਵਾਈਆਂ ਵਿੱਚ ਕਰਦੇ ਹਨ. Salix capera.


ਫ਼ਾ. [بےدریغ] ਵਿ- ਬਿਨਾ ਅਫਸੋਸ। ੨. ਨਿਧੜਕ. ਖਟਕੇ ਬਿਨਾ. ਦੇਖੋ, ਦਰੇਗ.


ਫ਼ਾ. [بیدرنگ] ਕ੍ਰਿ. ਵਿ- ਬਿਨਾ ਢਿੱਲ. ਫੌਰਨ. ਤੁਰੰਤ. ਦੇਖੋ, ਦੇਗ ਤੇਗ ਫਤਹ ਅਤੇ ਦਰੰਗ.


ਵੇਦ ਦੀ ਵ੍ਯਾਖ੍ਯਾ ਕਰਕੇ। ੨. ਵੇਦ ਵ੍ਯਾਖ੍ਯਾਨ ਕਰਤਾ. "ਬੇਦਵਖਾਣਿ ਕਹਹਿ ਇਕੁ ਕਹੀਐ." (ਬਸੰ ਅਃ ਮਃ ੧)


ਦੇਖੋ, ਬਿਆਸ. ੪.